ਕਰੋਨਾਵਾਇਰਸ: ਭਾਰਤ ਵਿਚ 221 ਦਿਨਾਂ ਬਾਅਦ ਸਭ ਤੋਂ ਘੱਟ 1,89,694 ਮਰੀਜ਼ ਜ਼ੇਰੇ ਇਲਾਜ

ਕਰੋਨਾਵਾਇਰਸ: ਭਾਰਤ ਵਿਚ 221 ਦਿਨਾਂ ਬਾਅਦ ਸਭ ਤੋਂ ਘੱਟ 1,89,694 ਮਰੀਜ਼ ਜ਼ੇਰੇ ਇਲਾਜ


ਨਵੀਂ ਦਿੱਲੀ, 18 ਅਕਤੂਬਰ

ਭਾਰਤ ਵਿਚ ਇਕ ਦਿਨ ‘ਚ ਕੋਵਿਡ-19 ਦੇ 13,596 ਨਵੇਂ ਕੇਸ ਸਾਹਮਣੇ ਆਉਣ ਨਾਲ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ 3,40,81,315 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1,89,694 ਰਹਿ ਗਈ ਹੈ ਜੋ ਕਿ 221 ਦਿਨਾਂ ਵਿਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰੀ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 166 ਮਰੀਜ਼ਾਂ ਦੇ ਜਾਨ ਗੁਆਉਣ ਨਾਲ ਹੁਣ ਤੱਕ ਲਾਗ ਕਾਰਨ ਵਾਲੇ ਮਰਨ ਵਾਲਿਆਂ ਦੀ ਗਿਣਤੀ 4,52,290 ਹੋ ਗਈ ਹੈ। ਕਰੋਨਾਵਾਇਰਸ ਦੇ ਇਕ ਦਿਨ ਵਿਚ ਸਾਹਮਣੇ ਆਉਣ ਵਾਲੇ ਨਵੇਂ ਮਾਮਲੇ ਲਗਾਤਾਰ 24ਵੇਂ ਦਿਨ 30,000 ਤੋਂ ਘੱਟ ਹਨ ਅਤੇ ਲਗਾਤਾਰ 113ਵੇਂ ਦਿਨ ਲਾਗ ਦੇ ਰੋਜ਼ਾਨਾ ਦੇ ਕੇਸ 50,000 ਤੋਂ ਘੱਟ ਹਨ। -ਪੀਟੀਆਈ



Source link