ਕੋਵਿਡ-19 ਵਿਰੋਧੀ ਟੀਕੇ ਦੇ ਕੱਚੇ ਮਾਲ ਲਈ ਸਲਪਾਈ ਚੇਨ ਨੂੰ ਖੁੱਲ੍ਹਾ ਰੱਖਣ ਦੀ ਲੋੜ: ਸੀਤਾਰਾਮਨ


ਨਿਊਯਾਰਕ, 18 ਅਕਤੂਬਰ

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਦੁਨੀਆਂ ਭਰ ਵਿਚ ਕੋਵਿਡ-19 ਮਹਾਮਾਰੀ ਦੇ ਮੁਕਾਬਲੇ ਲਈ ਇਕ ਕੌਮਾਂਤਰੀ ਵਿੱਤੀ ਢਾਂਚਾ ਬਣਾਉਣ ਉਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੀਕੇ ਦੇ ਕੱਚੇ ਮਾਲ ਲਈ ਸਪਲਾਈ ਚੇਨ ਨੂੰ ਖੁੱਲ੍ਹਾ ਰੱਖਣ ਦੀ ਲੋੜ ਹੈ। ਵਿੱਤ ਮੰਤਰੀ ਨੇ ਐਤਵਾਰ ਨੂੰ ਜੀ30 ਕੌਮਾਂਤਰੀ ਬੈਂਕਿੰਗ ਸੈਮੀਨਾਰ ਵਿਚ ਵਰਚੁਅਲ ਢੰਗ ਨਾਲ ਹਿੱਸਾ ਲੈਂਦੇ ਹੋਏ ਇਹ ਗੱਲ ਆਖੀ। ਵਿੱਤ ਮੰਤਰਾਲੇ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਸੀਤਾਰਾਮਨ ਨੇ ਜਲਵਾਯੂ ਤੇ ਮਹਾਮਾਰੀ ਤੋਂ ਸੁਰੱਖਿਆ ਲਈ ਵਿੱਤ ਤੇ ਤਕਨੀਕੀ ਹੱਲ ਦੀ ਬਰਾਬਰ ਢੰਗ ਨਾਲ ਵੰਡ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਸਤੇ ਕੇਂਦਰਿਤ ਢੰਗ ਨਾਲ ਫੰਡ ਇਕੱਤਰ ਕਰਨ ਦੀ ਲੋੜ ਹੈ।Source link