ਬੰਗਲਾਦੇਸ਼ ਹਿੰਸਾ:  ਸ਼ੇਖ ਹਸੀਨਾ ਵੱਲੋਂ ਕਾਰਵਾਈ ਦੇ ਹੁਕਮ

ਬੰਗਲਾਦੇਸ਼ ਹਿੰਸਾ:  ਸ਼ੇਖ ਹਸੀਨਾ ਵੱਲੋਂ ਕਾਰਵਾਈ ਦੇ ਹੁਕਮ


ਢਾਕਾ, 19 ਅਕਤੂਬਰ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਗ੍ਰਹਿ ਮੰਤਰੀ ਨੂੰ ਹੁਕਮ ਦਿੱਤਾ ਹੈ ਕਿ ਧਰਮ ਦੇ ਨਾਂ ਉਤੇ ਹਿੰਸਾ ਭੜਕਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਤੱਥਾਂ ਦੀ ਜਾਂਚ ਕੀਤੇ ਸੋਸ਼ਲ ਮੀਡੀਆ ਉਤੇ ਚੱਲ ਰਹੇ ਕਿਸੇ ਵੀ ਘਟਨਾਕ੍ਰਮ ਉਤੇ ਭਰੋਸਾ ਨਾ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਤੋਂ ਬੰਗਲਾਦੇਸ਼ ਵਿਚ ਹਿੰਦੂ ਮੰਦਰਾਂ ਉਤੇ ਹਮਲੇ ਵੱਧ ਗਏ ਹਨ। ਦੁਰਗਾ ਪੂਜਾ ਦੌਰਾਨ ਸੋਸ਼ਲ ਮੀਡੀਆ ਉਤੇ ਪਾਈ ਗਈ ਇਕ ਵਿਵਾਦਤ ਪੋਸਟ ਮਗਰੋਂ ਇਹ ਹਮਲੇ ਹੋਏ ਸਨ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵੱਖ-ਵੱਖ ਹਮਲਿਆਂ ਵਿਚ ਛੇ ਹਿੰਦੂ ਮਾਰੇ ਗਏ ਹਨ।-ਪੀਟੀਆਈ



Source link