ਭੈਣ-ਭਰਾ ਨੂੰ ਮਾਪਿਆਂ ਤੋਂ ਮਿਲਦੇ ਪਿਆਰ ਤੋਂ ਨਾਰਾਜ਼ ਲੜਕੀ ਨੇ ਟੱਬਰ ਨੂੰ ਜ਼ਹਿਰ ਦੇ ਕੇ ਮਾਰਿਆ

ਭੈਣ-ਭਰਾ ਨੂੰ ਮਾਪਿਆਂ ਤੋਂ ਮਿਲਦੇ ਪਿਆਰ ਤੋਂ ਨਾਰਾਜ਼ ਲੜਕੀ ਨੇ ਟੱਬਰ ਨੂੰ ਜ਼ਹਿਰ ਦੇ ਕੇ ਮਾਰਿਆ


ਚਿੱਤਰਦੁਰਗ( ਕਰਨਾਟਕ), 19 ਅਕਤੂਬਰ

17 ਸਾਲਾ ਲੜਕੀ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕਥਿਤ ਤੌਰ ‘ਤੇ ਜ਼ਹਿਰ ਦੇ ਕੇ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਮਾਪੇ ਉਸ ਨਾਲ ਵੱਧ ਪਿਆਰ ਉਸ ਦੇ ਭੈਣ ਭਰਾਵਾਂ ਨੂੰ ਕਰਦੇ ਸਨ। ਜ਼ਿਲ੍ਹੇ ਦੇ ਇਸਮੁਦਰਾ ਪਿੰਡ ਦੇ ਲਾਂਬਾਨੀਹੱਟੀ ਵਿਖੇ ਜੁਲਾਈ ਵਿੱਚ ਹੋਈਆਂ ਮੌਤਾਂ ਦੀ ਸੱਚਾਈ ਹੁਣ ਸਾਹਮਣੇ ਆਈ ਹੈ। ਮਰਨ ਵਾਲਿਆਂ ਵਿੱਚ ਮੁਲਜ਼ਮ ਦੇ ਮਾਪੇ, ਦਾਦੀ ਅਤੇ ਭੈਣ ਸ਼ਾਮਲ ਸਨ, ਜਦੋਂ ਕਿ ਉਸ ਦਾ 19 ਸਾਲਾ ਭਰਾ, ਜੋ ਜ਼ਹਿਰ ਕਾਰਨ ਬਿਮਾਰ ਹੋ ਗਿਆ ਸੀ, ਬਚ ਗਿਆ ਹੈ। 12 ਜੁਲਾਈ ਨੂੰ ਲੜਕੀ ਨੇ ਆਪ ਤਿਆਰ ਕੀਤੇ ਰਾਤ ਦੇ ਖਾਣੇ ਵਿੱਚ ਕੀਟਨਾਸ਼ਕ ਮਿਲਾ ਦਿੱਤਾ ਸੀ। ਇਸ ਤੋਂ ਬਾਅਦ ਪਰਿਵਾਰ ਦੇ ਜੀਆਂ ਨੂੰ ਉਲਟੀਆਂ ਲੱਗ ਗਈਆਂ ਤੇ ਚਾਰ ਦੀ ਮੌਤ ਹੋ ਗਈ। ਮੁਲਜ਼ਮ ਲੜਕੀ ਨੇ ਆਪਣੀ ਭੈਣ ਵੱਲੋਂ ਤਿਆਰ ਕੀਤੇ ਚੌਲ ਤੇ ਰਸਮ ਨੂੰ ਖਾਧਾ। ਭੋਜਨ ਪਦਾਰਥਾਂ ਅਤੇ ਭਾਂਡਿਆਂ ਨੂੰ ਫੌਰੈਂਸਿਕ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਸੀ ਅਤੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਗਈ ਕਿ ਖਾਣੇ ਵਿੱਚ ਕੀਟਨਾਸ਼ਕ ਮਿਲਾਇਆ ਗਿਆ ਸੀ। ਪੁਲੀਸ ਨੇ ਕਿਹਾ ਕਿ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਮੁਲਜ਼ਮ ਤਿੰਨ ਸਾਲ ਪਹਿਲਾਂ ਆਪਣੇ ਨਾਨਾ-ਨਾਨੀ ਦੇ ਘਰ ਪਲੀ ਸੀ ਤੇ ਤਿੰਨ ਸਾਲ ਪਹਿਲਾਂ ਹੀ ਮਾਪਿਆਂ ਕੋਲ ਆਈ ਸੀ। ਉਸ ਨੂੰ ਲੱਗਿਆ ਕਿ ਉਸ ਦੇ ਮਾਪੇ ਉਸ ਨਾਲ ਭੇਦਭਾਵ ਕਰਦੇ ਹਨ। ਇਸ ਤੋਂ ਨਾਰਾਜ਼ ਹੋ ਕੇ ਉਸ ਨੂੰ ਪਰਿਵਾਰ ਨੂੰ ਖਤਮ ਕਰਨ ਦਾ ਮਨ ਬਣਾਇਆ। ਇਸ ਵੇਲ ਲੜਕੀ ਨੂੰ ਰਿਮਾਂਡ ਹੋਮ ਵਿੱਚ ਭੇਜ ਦਿੱਤਾ ਗਿਆ ਹੈ।



Source link