ਮੈਕਸੀਕੋ ਸਿਟੀ, 22 ਅਕਤੂਬਰ
ਮੈਕਸੀਕੋ ਦੇ ਕੈਰੇਬੀਅਨ ਸ਼ਹਿਰ ਤੁਲੁਮ ਦੇ ਰੈਸਟੋਰੈਂਟ ਵਿੱਚ ਗੋਲੀਬਾਰੀ ਕਾਰਨ ਇੱਕ ਭਾਰਤੀ ਸਮੇਤ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਮ੍ਰਿਤਕ ਔਰਤਾਂ ਵਿੱਚੋਂ ਇੱਕ ਜਰਮਨੀ ਦੀ ਸੀ ਅਤੇ ਦੂਜੀ ਭਾਰਤ ਦੀ ਸੀ। ਜ਼ਖ਼ਮੀਆਂ ਵਿੱਚੋਂ ਦੋ ਜਰਮਨ ਹਨ ਅਤੇ ਇੱਕ ਨੀਦਰਲੈਂਡ ਦਾ ਨਾਗਰਿਕ ਹੈ। ਗੋਲੀਬਾਰੀ ਬੁੱਧਵਾਰ ਨੂੰ ਸੜਕ ਦੇ ਕਿਨਾਰੇ ਰੈਸਟੋਰੈਂਟ ਵਿੱਚ ਹੋਈ, ਜਿਸ ਦੇ ਬਾਹਰ ਕੁਝ ਟੇਬਲ ਸਨ। ਇਸ ਦੌਰਾਨ ਨਸ਼ੀਲੇ ਪਦਾਰਥ ਵੇਚਣ ਵਾਲੇ ਗਰੋਹਾਂ ਵਿਚਾਲੇ ਝਗੜੇ ਦੌਰਾਨ ਗੋਲੀਆਂ ਚੱਲ ਗਈਆਂ ਜਿਸ ਕਾਰਨ ਰੇਸਤਰਾਂ ‘ਚ ਖਾਣਾ ਖਾ ਰਹੇ ਸੈਲਾਨੀ ਉਸ ਦੀ ਲਪੇਟ ਵਿੱਚ ਆ ਗਏ। ਇਕ ਔਰਤ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਦੂਜੀ ਨੇ ਹਸਪਤਾਲ ਵਿੱਚ ਦਮ ਤੋੜਿਆ।