ਠੱਪ ਬਿਜਲੀ ਸਪਲਾਈ ਬਹਾਲ ਨਾ ਕਰਨ ’ਤੇ ਕਿਸਾਨ ਪ੍ਰੇਸ਼ਾਨ

ਠੱਪ ਬਿਜਲੀ ਸਪਲਾਈ ਬਹਾਲ ਨਾ ਕਰਨ ’ਤੇ ਕਿਸਾਨ ਪ੍ਰੇਸ਼ਾਨ


ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 22 ਅਕਤੂਬਰ

ਸਥਾਨਕ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਰਊਵਾਲ ਜਾਫਲਪੁਰ ਅਤੇ ਜਾਗੋਵਾਲ ਅਧੀਨ ਪੈਂਦੇ ਟਿਊਬਵੈੱਲ ਮੋਟਰਾਂ ਨੂੰ ਜਾਂਦੀਆਂ ਬਿਜਲੀ ਦੀ ਦੀਆਂ ਤਾਰਾਂ ਚੋਰੀ ਹੋਣ ਕਾਰਨ ਸਪਲਾਈ ਠੱਪ ਹੋਣ ਉੱਤੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸਰਵਣ ਸਿੰਘ, ਪੰਚ ਮੱਖਣ ਸਿੰਘ, ਲਖਵਿੰਦਰ ਸਿੰਘ, ਕਰਨੈਲ ਸਿੰਘ ਆਦਿ ਨੇ ਦੱਸਿਆ ਕਿ ਚੋਰ ਗਰੋਹ ਨੇ ਪਿੰਡ ਜਾਗੋਵਾਲ ਬਾਂਗਰ ਦੇ ਪੁਲ ਤੋਂ ਵੱਖ ਵੱਖ ਕਿਸਾਨਾਂ ਦੇ ਟਿਊਬਵੈੱਲਾਂ ਨੂੰ ਜਾਂਦੀ ਬਿਜਲੀ ਸਪਲਾਈ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ।ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਵਿਭਾਗ ਅਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਪਰ ਇਕ ਹਫ਼ਤਾ ਬੀਤ ਜਾਣ ਤੱਕ ਵਿਭਾਗ ਵੱਲੋਂ ਲਾਈਨ ਦੀ ਮੁਰੰਮਤ ਕਰਕੇ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਗਈ ਹੈ। ਕਿਸਾਨਾਂ ਨੇ ਵਿਭਾਗ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਸਪਲਾਈ ਬਹਾਲ ਕਰਵਾਈ ਜਾਵੇ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਚੋਰ ਗਰੋਹ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਵਿਭਾਗ ਦਾ ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ ਅਤੇ ਕਿਸਨਾਂ ਨੂੰ ਵੀ ਪ੍ਰੇਸ਼ਾਨ ਨਾ ਝੱਲਣੀ ਪਏ। ਝੋਨੇ ਦੀ ਕਟਾਈ ਦਾ ਸੀਜ਼ਨ ਹੋਣ ਅਤੇ ਬਰਸੀਮ ਬੀਜਣ ਲਈ ਬਿਜਲੀ ਸਪਲਾਈ ਦੀ ਬੇਹੱਦ ਲੋੜ ਹੈ ਪਰ ਸਪਲਾਈ ਠੱਪ ਹੋਣ ਕਿਸਲਾਂ ਦੇ ਸਮੱਸਿਆ ਵਧਾ ਦਿੱਤੀ ਹੈ।



Source link