ਰੂਸੀ ਹਥਿਆਰਾਂ ਬਗ਼ੈਰ ਭਾਰਤੀ ਫ਼ੌਜ ਅਸਰਦਾਰ ਢੰਗ ਨਾਲ ਕੰਮ ਨਹੀਂ ਕਰ ਸਕਦੀ: ਸੀਆਰਐੱਸ


ਵਾਸ਼ਿੰਗਟਨ, 27 ਅਕਤੂਬਰ

ਰੂਸੀ ਹਥਿਆਰਾਂ ਅਤੇ ਸਾਜ਼ੋ-ਸਾਮਾਨ ‘ਤੇ ਭਾਰਤ ਦੀ ਨਿਰਭਰਤਾ ਕਾਫੀ ਘੱਟ ਗਈ ਹੈ ਪਰ ਭਾਰਤੀ ਫੌਜ ਰੂਸੀ ਹਥਿਆਰਾਂ ਤੇ ਸਾਜ਼ੋ ਸਾਮਾਨ ਤੋਂ ਬ਼ਗੈਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਸਕਦੀ ਅਤੇ ਆਉਣ ਵਾਲੇ ਸਮੇਂ ਵਿੱਚ ਰੂਸੀ ਹਥਿਆਰਾਂ ਭਾਰਤ ਨਿਰਭਰ ਰਹੇਗਾ। ਇਹ ਦਾਅਵਾ ਕਾਂਗਰਸ਼ਨਲ ਰਿਸਰਚ ਸਰਵਿਸ (ਸੀਆਰਐੱਸ) ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਇਹ ਰਿਪੋਰਟ ਬਾਇਡਨ ਪ੍ਰਸ਼ਾਸਨ ਦੇ ਉਸ ਅਹਿਮ ਫੈਸਲੇ ਤੋਂ ਪਹਿਲਾਂ ਆਈ ਹੈ, ਜਿਸ ‘ਚ ਬਾਇਡਨ ਪ੍ਰਸ਼ਾਸਨ ਨੂੰ ਭਾਰਤ ਦੀ ਰੂਸ ਤੋਂ ਫੌਜੀ ਹਥਿਆਰਾਂ ਦੀ ਖਰੀਦ ਘਟਾਉਣੀ ਪਵੇਗੀ।Source link