ਨਵੀਂ ਦਿੱਲੀ, 27 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਜਪਾ ਮੈਂਬਰਾਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖ਼ਿਲਾਫ਼ ਡਾਂਗਾਂ ਚੁੱਕਣ ਦਾ ਬਿਆਨ ਦੇਣ ‘ਤੇ ਕੇਸ ਦਰਜ ਕਰਨ ਲਈ ਇਥੋਂ ਦੀ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਹੈ। ਐਡਵੋਕੇਟ ਅਮਿਤ ਸਾਹਨੀ ਵੱਲੋਂ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੁੱਖ ਮੰਤਰੀ ਦਾ ਬਿਆਨ ਉਕਸਾਊ ਹੈ ਤੇ ਉਨ੍ਹਾਂ ਖ਼ਿਲਾਫ਼ ਬਗ਼ੈਰ ਦੇਰੀ ਤੋਂ ਕੇਸ ਦਰਜ ਕੀਤਾ ਜਾਵੇ।