ਜੀ-20 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਮੋਦੀ ਰੋਮ ਪੁੱਜੇ


ਰੋਮ, 29 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਅੱਜ ਇਟਲੀ ਦੀ ਰਾਜਧਾਨੀ ਰੋਮ ਪਹੁੰਚ ਗਏ, ਜਿੱਥੇ ਉਹ ਕਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਵਿਸ਼ਵ ਅਰਥਚਾਰੇ ਅਤੇ ਸਿਹਤ ਖੇਤਰ ਨੂੰ ਮੁੜ ਲੀਹ ‘ਤੇ ਲਿਆਉਣ, ਵਿਕਾਸ ਅਤੇ ਜਲਵਾਯੂ ਤਬਦੀਲੀ ਬਾਰੇ ਹੋਰ ਨੇਤਾਵਾਂ ਨਾਲ ਚਰਚਾ ਕਰਨਗੇ। ਸ੍ਰੀ ਮੋਦੀ ਨੇ ਇਥੇ ਪੁੱਜਣ ‘ਤੇ ਟਵੀਟ ਕਰਦਿਆਂ ਕਿਹਾ,’ ਮੈਂ ਕੌਮਾਂਤਰੀ ਮਸਲਿਆਂ ‘ਤੇ ਚਰਚਾ ਕਰਨ ਲਈ ਜੀ-20 ਸਿਖ਼ਰ ਸੰਮੇਲਨ ਵਿੱੱਚ ਹਿੱਸਾ ਲੈਣ ਲਈ ਰੋਮ ਵਿੱਚ ਪੁੱਜ ਆ ਗਿਆ ਹਾਂ।’Source link