ਬਾਰਾਮੂਲਾ ਵਿੱਚ ਗੋਲੀਬਾਰੀ ਦੌਰਾਨ ਦਹਿਸ਼ਤਗਰਦ ਹਲਾਕ


ਸ੍ਰੀਨਗਰ, 28 ਅਕਤੂਬਰ

ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਗੋਲੀਬਾਰੀ ਦੌਰਾਨ ਇਕ ਦਹਿਸ਼ਤਗਰਦ ਹਲਾਕ ਹੋ ਗਿਆ। ਪੁਲੀਸ ਤਰਜਮਾਨ ਨੇ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਚੇਰਦਾਰੀ ‘ਚ ਅਤਿਵਾਦੀਆਂ ਨੇ ਫ਼ੌਜ ਅਤੇ ਪੁਲੀਸ ਦੀ ਗਸ਼ਤੀ ਪਾਰਟੀ ‘ਤੇ ਗੋਲੀਆਂ ਚਲਾਈਆਂ ਸਨ। ਉਸ ਕੋਲੋਂ ਇਕ ਪਸਤੌਲ, ਮੈਗਜ਼ੀਨ ਅਤੇ ਇਕ ਹੈਂਡ ਗਰਨੇਡ ਬਰਾਮਦ ਹੋਏ ਹਨ। ਕਸ਼ਮੀਰ ਜ਼ੋਨ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਅਤਿਵਾਦੀ ਦੀ ਪਛਾਣ ਕੁਲਗਾਮ ਜ਼ਿਲ੍ਹੇ ਦੇ ਜਾਵੇਦ ਵਾਨੀ ਵਜੋਂ ਹੋਈ ਹੈ। ਆਈਜੀ ਨੇ ਦੱਸਿਆ ਕਿ ਵਾਨੀ ਨੇ ਅਤਿਵਾਦੀ ਗੁਲਜ਼ਾਰ (20 ਅਕਤੂਬਰ ਨੂੰ ਮੁਕਾਬਲੇ ‘ਚ ਹਲਾਕ) ਨੂੰ ਵਾਨਪੋਹ ‘ਚ ਬਿਹਾਰ ਦੇ ਦੋ ਮਜ਼ਦੂਰਾਂ ਦੀ ਹੱਤਿਆ ਕਰਨ ‘ਚ ਸਹਿਯੋਗ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਾਨੀ ਬਾਰਾਮੂਲਾ ‘ਚ ਇਕ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ‘ਚ ਸੀ। -ਪੀਟੀਆਈSource link