ਕਰੂਜ਼ ਨਸ਼ੀਲੇ ਪਦਾਰਥ ਮਾਮਲਾ: ਅਦਾਲਤ ਨੇ 7 ਹੋਰ ਮੁਲਜ਼ਮਾਂ ਨੂੰ ਜ਼ਮਾਨਤਾਂ ਦਿੱਤੀਆਂ


ਮੁੰਬਈ, 30 ਅਕਤੂਬਰ

ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਥਿਤ ਨਸ਼ਾ ਤਸਕਰ ਅਚਿਤ ਕੁਮਾਰ ਅਤੇ ਛੇ ਹੋਰਾਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ‘ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦਾ ਪੁੱਤ ਆਰੀਅਨ ਖਾਨ ਵੀ ਮੁਲਜ਼ਮ ਹੈ। ਨੁਪੁਰ ਸਤੀਜਾ, ਗੋਮਿਤ ਚੋਪੜਾ, ਗੋਪਾਲਜੀ ਆਨੰਦ, ਸਮੀਰ ਸਹਿਗਲ, ਮਾਨਵ ਸਿੰਘਲ ਅਤੇ ਭਾਸਕਰ ਅਰੋੜਾ ਉਨ੍ਹਾਂ ਸ਼ਾਮਲ ਹਨ, ਜਿਨ੍ਹਾਂ ਦੀ ਜ਼ਮਾਨਤ ਅਰਜ਼ੀਆਂ ਵਿਸ਼ੇਸ਼ ਅਦਾਲਤ ਦੇ ਜੱਜ ਵੀਵੀ ਪਾਟਿਲ ਨੇ ਸਵੀਕਾਰ ਕਰ ਲਈਆਂ।Source link