ਜੇ ਕਾਂਗਰਸ ਰਾਜਨੀਤੀ ਬਾਰੇ ਗੰਭੀਰ ਨਾ ਹੋਈ ਤਾਂ ਮੋਦੀ ਹੋਰ ਤਾਕਤਵਰ ਹੋ ਜਾਵੇਗਾ: ਮਮਤਾ


ਪਣਜੀ, 30 ਅਕਤੂਬਰ

ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇਥੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਸ਼ਕਤੀਸ਼ਾਲੀ ਹੋਣਗੇ ਕਿਉਂਕਿ ਕਾਂਗਰਸ ਰਾਜਨੀਤੀ ਬਾਰੇ ਗੰਭੀਰ ਨਹੀਂ ਹੈ। ਉਨ੍ਹਾਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ‘ਤੇ ਫੈਸਲੇ ਨਾ ਲੈਣ ਦਾ ਦੋਸ਼ ਲਗਾਇਆ ਹੈ। ਗੋਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿੰਨ ਦਿਨਾਂ ਦੌਰੇ ਦੌਰਾਨ ਮਮਤਾ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਬਹੁਤ ਹੋਈ ਦਿੱਲੀ ਦੀ ‘ਦਾਦਾਗਿਰੀ’।Source link