ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 29 ਅਕਤੂਬਰ
ਲੁਧਿਆਣਾ ਤੇ ਪਟਿਆਲਾ ਸਮੇਤ ਹੋਰ ਸ਼ਹਿਰਾਂ ਦੇ ਵਪਾਰੀਆਂ, ਟਰਾਂਸਪੋਟਰਾਂ ਅਤੇ ਮਜ਼ਦੂਰਾਂ ਵੱਲੋਂ ਉਨ੍ਹਾਂ ਨੂੰ ਕਥਿਤ ਪੈਸੇ ਨਾ ਮਿਲਣ ਕਾਰਨ ਸਥਾਨਕ ਮਾਡਰਨ ਸਟੀਲਜ਼ ਲਿਮਟਡ ਅੱਗੇ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਉਨ੍ਹਾਂ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਰਾਕੇਸ਼ ਕੁਮਾਰ, ਮਨਜੀਤ ਸਿੰਘ ਲੁਧਿਆਣਾ, ਅਜੈਬ ਸਿੰਘ ਅਤੇ ਅਮਿਤ ਗੁਪਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਢਾਈ ਸਾਲ ਤੋਂ ਪੈਸੇ ਨਹੀਂ ਮਿਲ ਰਹੇ। ਇਸ ਸਬੰਧੀ ਜਦੋਂ ਮਿੱਲ ਦੇ ਫੈਕਟਰੀ ਮੈਨੇਜਰ ਸੁਮਨ ਠਾਕਰ ਨਾਲ ਕੀਤੀ ਤਾਂ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਮਿੱਲ ਮਾਲਕਾਂ ਦੇ ਧਿਆਨ ‘ਚ ਲਿਆਂਦਾ ਗਿਆ ਹੈ।