ਜੀ-20: ਗਰੀਬ ਦੇਸ਼ਾਂ ਲਈ ਕਰੋਨਾ ਵੈਕਸੀਨ ਦਾ ਉਤਪਾਦਨ ਵਧਾਉਣ ਉਤੇ ਸਹਿਮਤੀ ਬਣੀ


ਰੋਮ, 30 ਅਕਤੂਬਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਸਿਖਰ ਸੰਮੇਲਨ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਤੇ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਰੋਮ ਕਨਵੈਨਸ਼ਨ ਸੈਂਟਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰੈਗਿਅਸ ਨੇ ਸਵਾਗਤ ਕੀਤਾ। ਇਸ ਮੌਕੇ ਵਿਸ਼ਵ ਦੇ ਆਗੂ ਗਰੀਬ ਦੇਸ਼ਾਂ ਲਈ ਕਰੋਨਾ ਵੈਕਸੀਨ ਦਾ ਉਤਪਾਦਨ ਵਧਾਉਣ ਤੇ ਤਾਪਮਾਨ ਵਿਚ 1.5 ਡਿਗਰੀ ਕਮੀ ਲਿਆਉਣ ਲਈ ਸਹਿਮਤ ਹੋਏ।



Source link