ਆਸਟਰੇਲੀਆ ਵੱਲੋਂ ਭਾਰਤ ਦੇ ਕੋਵੈਕਸੀਨ ਟੀਕੇ ਨੂੰ ਮਾਨਤਾ

ਆਸਟਰੇਲੀਆ ਵੱਲੋਂ ਭਾਰਤ ਦੇ ਕੋਵੈਕਸੀਨ ਟੀਕੇ ਨੂੰ ਮਾਨਤਾ


ਮੈਲਬਰਨ, 1 ਨਵੰਬਰ

ਆਸਟਰੇਲੀਆ ਦੇ ਦਵਾਈਆਂ ਅਤੇ ਇਲਾਜ ਸਬੰਧੀ ਉਪਕਰਨਾਂ ਦੇ ਰੈਗੂਲੇਟਰ ਨੇ ਅੱਜ ਭਾਰਤ ਦੇ ਕੋਵਿਡ-19 ਵਿਰੋਧੀ ਟੀਕੇ ਕੋਵੈਕਸੀਨ ਨੂੰ ਰਸਮੀ ਤੌਰ ਉੱਤੇ ਮਾਨਤਾ ਦੇ ਦਿੱਤੀ ਹੈ। ਦੇਸ਼ ਦੀ ਸਰਹੱਦ ਵੀ ਲਗਪਗ 20 ਮਹੀਨਿਆਂ ਵਿਚ ਪਹਿਲੀ ਵਾਰ ਮੁੜ ਤੋਂ ਖੋਲ੍ਹ ਦਿੱਤੀ ਗਈ ਹੈ। ਭਾਰਤ ਬਾਇਓਟੈੱਕ ਦਾ ਕੋਵੈਕਸੀਨ ਅਤੇ ਐਸਟ੍ਰਾਜ਼ੈਨੇਕਾ ਆਕਸਫੋਰਡ ਯੂਨੀਵਰਸਿਟੀ ਦਾ ਕੋਵੀਸ਼ੀਲਡ ਭਾਰਤ ਵਿਚ ਵਿਆਪਕ ਤੌਰ ਉੱਤੇ ਇਸਤੇਮਾਲ ਕੀਤੇ ਜਾਣ ਵਾਲੇ ਦੋ ਟੀਕੇ ਹਨ। ਆਸਟਰੇਲੀਆ ਕੋਵੀਸ਼ੀਲਡ ਨੂੰ ਪਹਿਲਾਂ ਹੀ ਮਾਨਤਾ ਦੇ ਚੁੱਕਾ ਹੈ। ਆਸਟਰੇਲੀਆ ਦੇ ਮੈਡੀਸਨ ਅਤੇ ਇਲਾਜ ਸਬੰਧੀ ਉਪਕਰਨਾਂ ਦੇ ਰੈਗੂਲੇਟਰ ਟੀਜੀਏ ਨੇ ਕਿਹਾ, ”ਥੈਰੇਪੈਟਿਕ ਗੁੱਡਜ਼ ਐਡਮਿਨਸਟ੍ਰੇਸ਼ਨ ਨੇ ਤੈਅ ਕੀਤਾ ਹੈ ਕਿ ਭਾਰਤ ਬਾਇਓਟੈੱਕ ਵੱਲੋਂ ਬਣਾਏ ਗਏ ਕੋਵੈਕਸੀਨ ਅਤੇ ਸ਼ਿਨੋਫਾਰਮ, ਚੀਨ ਵੱਲੋਂ ਬਣਾਏ ਗਏ ਬੀਬੀਆਈਬੀਪੀ-ਕੋਰ ਵੀ ਨੂੰ ਯਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਲਈ ਮਾਨਤਾ ਦਿੱਤੀ ਜਾਵੇਗੀ।”



Source link