ਹੁਣ ਹੰਕਾਰ ਛੱਡ, ਖੇਤੀ ਕਾਨੂੰਨ ਵਾਪਸ ਲੈਣ ਮੋਦੀ: ਕਾਂਗਰਸ


ਨਵੀਂ ਦਿੱਲੀ, 2 ਨਵੰਬਰ

ਕਾਂਗਰਸ ਨੇ ਅੱਜ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਹੰਕਾਰ ਛੱਡਣ ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ। ਇਸ ਤੋਂ ਇਲਾਵਾ ਪੈਟਰੋਲ-ਡੀਜ਼ਲ ‘ਲੁੱਟ’ ਬੰਦ ਕਰਨ। ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ‘ਲੋਕਾਂ ਦੇ ਦਰਦ ਦੀ ਅਣਦੇਖੀ ਨੁਕਸਾਨ ਹੀ ਪਹੁੰਚਾਉਂਦੀ ਹੈ।’ ਉਨ੍ਹਾਂ ਟਵਿੱਟਰ ‘ਤੇ ਲਿਖਿਆ ਕਿ ਭਾਜਪਾ ਤਿੰਨ ਵਿਚੋਂ ਦੋ ਲੋਕ ਸਭਾ ਸੀਟਾਂ ਹਾਰ ਗਈ ਹੈ। ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਜ਼ਿਆਦਾਤਰ ਥਾਵਾਂ ‘ਤੇ ਕਾਂਗਰਸ ਤੋਂ ਸਿੱਧੀ ਟੱਕਰ ਵਿਚ ਹਾਰੀ ਹੈ। ਹਿਮਾਚਲ, ਰਾਜਸਥਾਨ, ਕਰਨਾਟਕ ਤੇ ਮਹਾਰਾਸ਼ਟਰ ਵਿਚ ਅਜਿਹਾ ਹੋਇਆ ਹੈ। –ਏਜੰਸੀSource link