ਜੰਮੂ-ਕਸ਼ਮੀਰ ਤੇ ਪੰਜਾਬ ’ਚ ਡਰਾਈ ਫਰੂਟ ਕਾਰੋਬਾਰੀਆਂ ’ਤੇ ਛਾਪੇ, 200 ਕਰੋੜ ਰੁਪਏ ਦਾ ਕਾਲਾ ਧਨ ਫੜਨ ਦਾ ਦਾਅਵਾ

ਜੰਮੂ-ਕਸ਼ਮੀਰ ਤੇ ਪੰਜਾਬ ’ਚ ਡਰਾਈ ਫਰੂਟ ਕਾਰੋਬਾਰੀਆਂ ’ਤੇ ਛਾਪੇ, 200 ਕਰੋੜ ਰੁਪਏ ਦਾ ਕਾਲਾ ਧਨ ਫੜਨ ਦਾ ਦਾਅਵਾ
ਜੰਮੂ-ਕਸ਼ਮੀਰ ਤੇ ਪੰਜਾਬ ’ਚ ਡਰਾਈ ਫਰੂਟ ਕਾਰੋਬਾਰੀਆਂ ’ਤੇ ਛਾਪੇ, 200 ਕਰੋੜ ਰੁਪਏ ਦਾ ਕਾਲਾ ਧਨ ਫੜਨ ਦਾ ਦਾਅਵਾ

ਨਵੀਂ ਦਿੱਲੀ, 5 ਨਵੰਬਰ

ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਨੇ ਅੱਜ ਕਿਹਾ ਕਿ ਆਮਦਨ ਕਰ ਵਿਭਾਗ ਨੇ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਵਿੱਚ ਡਰਾਈ ਫਰੂਟ ਦੇ ਕਾਰੋਬਾਰ ਨਾਲ ਜੁੜੇ ਕੁਝ ਲੋਕਾਂ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ ਦੌਰਾਨ 200 ਕਰੋੜ ਰੁਪੲੇ ਤੋਂ ਵੱਧ ਦੇ ਕਾਲੇ ਧਨ ਤੋਂ ਪਰਦਾ ਚੁੱਕਿਆ ਹੈ। ਸੀਬੀਡੀਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਇਹ ਛਾਪੇ 28 ਅਕਤੂਬਰ ਨੂੰ ਮਾਰੇ ਗੲੇ ਸਨ। ਛਾਪਿਆਂ ਦੌਰਾਨ ਵਿਭਾਗ ਨੇ 63 ਲੱਖ ਰੁਪਏ ਦੀ ਬੇਨਾਮੀ ਨਗ਼ਦੀ ਤੇ 2 ਕਰੋੜ ਰੁਪਏ ਦੇ ਗਹਿਣਿਆਂ ਸਮੇਤ 200 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਾਇਆ ਹੈ। ਵਿਭਾਗੀ ਅਧਿਕਾਰੀਆਂ ਮੁਤਾਬਕ 14 ਬੈਂਕ ਲੌਕਰਾਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। -ਪੀਟੀਆਈ

Source link