ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰ ਵਿੱਚ ਮਾਰਚ

ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰ ਵਿੱਚ ਮਾਰਚ


ਗਲਾਸਗੋ, 6 ਨਵੰਬਰ

ਸੈਂਕੜੇ ਪ੍ਰਦਰਸ਼ਨਕਾਰੀ ਸ਼ਨਿੱਚਰਵਾਰ ਨੂੰ ਗਲਾਸਗੋ ਦੇ ਇੱਕ ਪਾਰਕ ਤੋਂ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰ ਵਿੱਚ ਮਾਰਚ ਕਰਨ ਲਈ ਰਵਾਨਾ ਹੋਏ ਅਤੇ ਦਲੇਰਾਨਾ ਆਲਮੀ ਕਾਰਵਾਈ ਕਰਨ ਦੀ ਮੰਗ ਕੀਤੀ। ਵਰ੍ਹਦੇ ਮੀਂਹ ਵਿੱਚ ਵੀ ਵਿਦਿਆਰਥੀਆਂ, ਕਾਰਕੁਨਾਂ ਤੇ ਜਲਵਾਯੂ ਸਬੰਧੀ ਚਿੰਤਤ ਨਾਗਰਿਕਾਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ। ਉਨ੍ਹਾਂ ਨੇ ਲਾਲ ਝੰਡੇ ਤੇ ਬੈਨਰ ਜਿਨ੍ਹਾਂ ‘ਤੇ ਲਿਖਿਆ ਸੀ,’ਪੂੰਜੀਵਾਦ ਧਰਤੀ ਦਾ ਖ਼ਾਤਮਾ ਕਰ ਰਿਹਾ ਹੈ’ ਚੁੱਕੇ ਹੋਏ ਸਨ। ਪ੍ਰਦਰਸ਼ਨਕਾਰੀ ਜਲਵਾਯੂ ਵਿਗਾੜ ਲਈ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਭੀੜ ਵਿੱਚ ਸਕੌਟਿਸ਼ ਝੰਡੇ ਲਹਿਰਾਏ ਗਏ। ਕੁਝ ਪ੍ਰਦਰਸ਼ਨਕਾਰੀਆਂ ਨੇ ਜਲਵਾਯੂ ਨਿਆਂ ਤੇ ਕਿਸਾਨਾਂ ਵੱਲ ਧਿਆਨ ਦੇਣ ਦਾ ਸੱਦਾ ਦਿੱਤਾ। ਸੀਓਪੀ26 ਮੀਟਿੰਗ ਵਾਲੇ ਸਥਾਨ ਤੋਂ ਥੋੜ੍ਹੀ ਦੂਰ ਖੜ੍ਹੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਆਲਮੀ ਤਪਸ਼ ਕਿਵੇਂ ਕਿਸਾਨਾਂ ਦੀਆਂ ਜ਼ਮੀਨਾਂ ਨਿਗਲ ਰਹੀ ਹੈ ਜਿਸ ਨਾਲ ਖੁਰਾਕ ਸੁਰੱਖਿਆ ਨੂੰ ਵੀ ਖਤਰਾ ਖੜ੍ਹਾ ਹੋ ਜਾਵੇਗਾ। -ਰਾਇਟਰਜ਼



Source link