ਇਲੈਕਟ੍ਰਿਕ ਵਾਹਨਾਂ ਦੀ ਕੀਮਤ ਦੋ ਸਾਲਾਂ ਅੰਦਰ ਘਟੇਗੀ: ਗਡਕਰੀ

ਇਲੈਕਟ੍ਰਿਕ ਵਾਹਨਾਂ ਦੀ ਕੀਮਤ ਦੋ ਸਾਲਾਂ ਅੰਦਰ ਘਟੇਗੀ: ਗਡਕਰੀ


ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 8 ਨਵੰਬਰ

ਵਾਹਨਾਂ ਤੋਂ ਫੈਲਦੇ ਪ੍ਰਦੂਸ਼ਣ ਨੂੰ ਘਟਾਉਣ ਦਾ ਅਹਿਦ ਦੁਹਰਾਉਂਦਿਆਂ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਉਂਦੇ ਦੋ ਸਾਲਾਂ ‘ਚ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਵੀ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਵਾਲੇ ਵਾਹਨਾਂ ਦੇ ਬਰਾਬਰ ਹੋ ਜਾਵੇਗੀ। ਡੈਨਮਾਰਕ ਦੀ ਸੰਸਥਾ ਵੱਲੋਂ ਕਰਵਾਏ ਗਏ ਵੈਬਿਨਾਰ ‘ਚ ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ‘ਤੇ ਆਉਣ ਵਾਲਾ ਖ਼ਰਚਾ ਪੈਟਰੋਲ ਵਾਲੇ ਵਾਹਨਾਂ ਨਾਲੋਂ ਬਹੁਤ ਘੱਟ ਹੋਵੇਗਾ। ਉਂਜ ਉਨ੍ਹਾਂ ਕਿਹਾ ਕਿ ਆਰਥਿਕਤਾ ਪੈਟਰੋਲ ਆਧਾਰਿਤ ਵਾਹਨਾਂ ਦੇ ਪੱਖ ‘ਚ ਹੋਵੇਗੀ। ਇਲੈਕਟ੍ਰਿਕ ਵਾਹਨਾਂ ਦੀ ਸ਼ੁਰੂ ‘ਚ ਵਧੀ ਹੋਈ ਲਾਗਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਗਡਕਰੀ ਨੇ ਕਿਹਾ ਕਿ ਈ-ਵਾਹਨਾਂ ‘ਤੇ ਜੀਐੱਸਟੀ ਪੰਜ ਫ਼ੀਸਦੀ ਸੀ ਜਦਕਿ ਪੈਟਰੋਲ ਵਾਲੇ ਵਾਹਨਾਂ ‘ਤੇ ਜੀਐੱਸਟੀ 48 ਫ਼ੀਸਦ ਹੈ। ਲਿਥੀਅਮ ਬੈਟਰੀਆਂ ਮਹਿੰਗੀਆਂ ਹੋਣ ਕਾਰਨ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਵੱਧ ਹੈ ਪਰ ਇਹ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਪੁਆਇੰਟਾਂ ਬਾਰੇ ਗਡਕਰੀ ਨੇ ਕਿਹਾ ਕਿ ਅਗਲੇ ਦੋ ਸਾਲਾਂ ‘ਚ ਦੇਸ਼ ਅੰਦਰ ਬਹੁਤ ਸਾਰੇ ਚਾਰਜਿੰਗ ਪੁਆਇੰਟ ਬਣ ਜਾਣਗੇ। ਉਨ੍ਹਾਂ ਕਿਹਾ ਕਿ ਸ਼ੁਰੂ ‘ਚ ਸੜਕਾਂ ਦੇ ਕੰਢਿਆਂ ਅਤੇ ਮਾਰਕਿਟਾਂ ਨੇੜੇ 350 ਚਾਰਜਿੰਗ ਪੁਆਇੰਟ ਸਥਾਪਤ ਕੀਤੇ ਜਾ ਰਹੇ ਹਨ।



Source link