ਅਫ਼ਗ਼ਾਨਿਸਤਾਨ ਬਾਰੇ ਪਾਕਿਸਤਾਨ ਵੱਲੋਂ ਰੱਖੀ ਬੈਠਕ ’ਚ ਹਿੱਸਾ ਲਵੇਗਾ ਚੀਨ


ਪੇਈਚਿੰਗ, 10 ਨਵੰਬਰ

ਅਫ਼ਗ਼ਾਨਿਸਤਾਨ ਦੀ ਸਥਿਤੀ ਬਾਰੇ ਭਾਰਤ ਵੱਲੋਂ ਕਰਵਾਈ ਆਯੋਜਿਤ ਸੁਰੱਖਿਆ ਵਾਰਤਾ ਵਿੱਚ ਸ਼ਾਮਲ ਨਾ ਹੋਣ ਵਾਲੇ ਚੀਨ ਨੇ ਅੱਜ ਕਿਹਾ ਹੈ ਕਿ ਉਹ ਆਪਣੇ ਸਹਿਯੋਗੀ ਪਾਕਿਸਤਾਨ ਵੱਲੋਂ ਇਸ ਵਿਸ਼ੇ ‘ਤੇ ਰੱਖੀ ਵਾਰਤਾ ਵਿੱਚ ਹਿੱਸਾ ਲੈ ਰਿਹਾ ਹੈ। ਡਾਅਨ ਅਖਬਾਰ ਦੀ ਖਬਰ ਮੁਤਾਬਕ ਅਮਰੀਕਾ, ਚੀਨ ਅਤੇ ਰੂਸ ਦੇ ਡਿਪਲੋਮੈਟ ਵੀਰਵਾਰ ਨੂੰ ਇਸਲਾਮਾਬਾਦ ‘ਚ ਪਾਕਿਸਤਾਨ ਦੇ ਗੁਆਂਢੀ ਅਫ਼ਗ਼ਾਨਿਸਤਾਨ ਦੇ ਹਾਲਾਤ ‘ਤੇ ਚਰਚਾ ਕਰਨਗੇ।Source link