ਨਵੀਂ ਦਿੱਲੀ, 9 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਾਖੰਡ ਵਾਸੀਆਂ ਨੂੰ ਸੂਬੇ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਸੂਬੇ ਨੇ ਜੋ ਵਿਕਾਸ ਕੀਤਾ ਹੈ ਉਸ ਤੋਂ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਦਹਾਕਾ ਉਸ (ਉੱਤਰਾਖੰਡ) ਦਾ ਹੋਵੇਗਾ। ਉਨ੍ਹਾਂ ਟਵੀਟ ਕੀਤਾ, ”ਉੱਤਰਾਖੰਡ ਵਿੱਚ ਵਿਕਾਸ ਕਾਰਜ ਇਸ ਗੱਲ ਦਾ ਸਬੂਤ ਹਨ ਕਿ ਪਹਾੜਾਂ ਦਾ ਪਾਣੀ ਅਤੇ ਨੌਜਵਾਨ ਦੋਵੇਂ ਹੀ ਇਸ ਦੇ ਕੰਮ ਆ ਰਹੇ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਕੁਦਰਤ ਦੀ ਗੋਦ ਵਿੱਚ ਵੱਸਿਆ ਇਹ ਸੂਬਾ ਤਰੱਕੀ ਦੇ ਰਾਹ ‘ਤੇ ਇਸੇ ਤਰ੍ਹਾਂ ਵਧਦਾ ਰਹੇ।” ਜ਼ਿਕਰਯੋਗ ਹੈ ਕਿ ਸੰਨ 2000 ਵਿੱਚ 9 ਨਵੰਬਰ ਨੂੰ ਉੱਤਰਾਖੰਡ ਸੂਬਾ ਹੋਂਦ ਵਿੱਚ ਆਇਆ ਸੀ। ਇਸ ਨੂੰ ਉੱਤਰ ਪ੍ਰਦੇਸ਼ ਦੇ ਉੱਤਰ-ਪੱਛਮੀ ਇਲਾਕੇ ਵਿੱਚੋਂ ਵੰਡ ਕੇ ਬਣਾਇਆ ਗਿਆ ਸੀ। ਉੱਤਰਾਖੰਡ ਵਿੱਚ ਚਾਰ ਹੋਰ ਸੂਬਿਆਂ ਸਣੇ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। -ਪੀਈਆਈ