ਪੰਜਾਬ ਦੇ ਫ਼ੌਜੀ ਸਟੇਸ਼ਨ ’ਚ ਮਹਿਲਾ ਅਧਿਕਾਰੀ ਦਾ ਸ਼ੋਸ਼ਣ, ਜਾਂਚ ਸ਼ੁਰੂ

ਪੰਜਾਬ ਦੇ ਫ਼ੌਜੀ ਸਟੇਸ਼ਨ ’ਚ ਮਹਿਲਾ ਅਧਿਕਾਰੀ ਦਾ ਸ਼ੋਸ਼ਣ, ਜਾਂਚ ਸ਼ੁਰੂ


ਨਵੀਂ ਦਿੱਲੀ, 10 ਨਵੰਬਰ

ਪੰਜਾਬ ਦੇ ਇੱਕ ਫ਼ੌਜੀ ਸਟੇਸ਼ਨ ਵਿੱਚ ਨੌਕਰੀ ਕਰ ਰਹੀ ਮਹਿਲਾ ਅਧਿਕਾਰੀ ਦਾ ਕਥਿਤ ਤੌਰ ‘ਤੇ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਫੌਜ ਦੀ ਦੱਖਣੀ ਪੱਛਮੀ ਕਮਾਨ ਦੇ ਸੂਤਰਾਂ ਨੇ ਅੱਜ ਕਿਹਾ ਕਿ ਮਾਮਲੇ ਦੀ ਤੈਅ ਪ੍ਰਕਿਰਿਆ ਦੇ ਮੁਤਾਬਕ ਜਾਂਚ ਚੱਲ ਰਹੀ ਹੈ। ਸੂਤਰ ਨੇ ਕਿਹਾ,’ਪੰਜਾਬ ਦੇ ਫ਼ੌਜੀ ਸਟੇਸ਼ਨ ਵਿੱਚ ਸੇਵਾ ਕਰ ਰਹੀ ਮਹਿਲਾ ਅਧਿਕਾਰੀ ਦਾ ਕਥਿਤ ਸੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।’ ਸੂਤਰ ਨੇ ਕਿਹਾ, ‘ਮਹਿਲਾ ਸੈਨਿਕਾਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਸੰਸਦ ਅਤੇ ਸੁਪਰੀਮ ਕੋਰਟ ਦੁਆਰਾ ਬਣਾਏ ਗਏ ਵੱਖ-ਵੱਖ ਕਾਨੂੰਨਾਂ ਵਿੱਚ ਸੂਚੀਬੱਧ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਾਂਚ ਜਾਰੀ ਹੈ।’



Source link