ਮੁੜ ਜਪਾਨ ਦੇ ਪ੍ਰਧਾਨ ਮੰਤਰੀ ਬਣੇ ਕਿਸ਼ਿਦਾ


ਟੋਕੀਓ, 10 ਨਵੰਬਰ

ਸੰਸਦੀ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਜਾਪਾਨ ਦੇ ਫੁਮਿਓ ਕਿਸ਼ਿਦਾ ਨੂੰ ਮੁੜ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਨ੍ਹਾਂ ਨੂੰ ਮਹੀਨਾ ਪਹਿਲਾਂ ਸੰਸਦ ਦੁਆਰਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਚੋਣ ਦਾ ਐਲਾਨ ਕੀਤਾ। ਕਿਸ਼ਿਦਾ ਦੀ ਪਾਰਟੀ ਨੇ 465 ਮੈਂਬਰੀ ਹੇਠਲੇ ਸਦਨ ਵਿੱਚ 261 ਸੀਟਾਂ ਜਿੱਤੀਆਂ ਹਨ। ਜਿੱਤ ਨਾਲ ਕਿਸ਼ਿਦਾ ਦੀ ਸੱਤਾ ‘ਤੇ ਪਕੜ ਹੋਰ ਮਜ਼ਬੂਤ ​​ਹੋ ਗਈ।Source link