ਨਿਸ਼ਾ ਦਹੀਆ ਤੇ ਉਸ ਦੇ ਭਰਾ ਦੀ ਹੱਤਿਆ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ

ਨਿਸ਼ਾ ਦਹੀਆ ਤੇ ਉਸ ਦੇ ਭਰਾ ਦੀ ਹੱਤਿਆ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ


ਨਵੀਂ ਦਿੱਲੀ, 12 ਨਵੰਬਰ

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਕੁਸ਼ਤੀ ਅਕੈਡਮੀ ਵਿੱਚ ਯੂਨੀਵਰਸਿਟੀ ਪੱਧਰ ਦੀ ਪਹਿਲਵਾਨ ਨਿਸ਼ਾ ਦਹੀਆ ਅਤੇ ਉਸ ਦੇ ਭਰਾ ਦੀ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਇੱਥੋਂ ਦੇ ਦਵਾਰਕਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਰੋਹਤਕ ਦੇ ਰਹਿਣ ਵਾਲੇ ਪਵਨ ਬਰਾਕ (25) ਅਤੇ ਰੈਸਲਿੰਗ ਅਕੈਡਮੀ ਦੇ ਕੋਚ ਅਤੇ ਸੋਨੀਪਤ ਦੇ ਰਹਿਣ ਵਾਲੇ ਸਚਿਨ ਦਹੀਆ (23) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਬਰਾਕ ਦੇ ਕਬਜ਼ੇ ‘ਚੋਂ ਇਕ ਰਿਵਾਲਵਰ ਬਰਾਮਦ ਕੀਤਾ ਗਿਆ ਹੈ।



Source link