ਜੈਰਾਮ ਰਮੇਸ਼ ਵੱਲੋਂ ਸੱਭਿਆਚਾਰ ਮੰਤਰੀ ਖ਼ਿਲਾਫ਼ ਮਰਿਆਦਾ ਉਲੰਘਣ ਦਾ ਨੋਟਿਸ


ਨਵੀਂ ਦਿੱਲੀ, 11 ਨਵੰਬਰ

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਸਾਬਕਾ ਸੰਸਦ ਮੈਂਬਰ ਤਰੁਣ ਵਿਜੈ ਨੂੰ ਕੌਮੀ ਸਮਾਰਕ ਅਥਾਰਿਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਨੂੰ ਸਬੰਧਤ ਕਾਨੂੰਨ ਦੀ ਉਲੰਘਣਾ ਕਰਾਰ ਦਿੰਦਿਆਂ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੂੰ ਸੱਭਿਆਚਾਰ ਮੰਤਰੀ ਜੀ ਕਿਸ਼ਨ ਰੈੱਡੀ ਖ਼ਿਲਾਫ਼ ਮਰਿਆਦਾ ਉਲੰਘਣਾ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਰੁਣ ਵਿਜੈ ਕੋਲ ਇਸ ਅਹੁਦੇ ਲਈ ਲੋੜੀਂਦੀ ਵਿੱਦਿਅਕ ਤੇ ਪੇਸ਼ੇਵਰ ਯੋਗਤਾ ਨਹੀਂ ਹੈ। ਰਮੇਸ਼ ਜੋ ਕਿ ਵਿਗਿਆਨ ਤੇ ਤਕਨੀਕ, ਵਾਤਾਵਰਨ, ਜੰਗਲਾਤ ਅਤੇ ਵਾਤਾਵਰਨ ਤਬਦੀਲੀ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਇਸ ਨਿਯੁਕਤੀ ਨੂੰ ਕਾਨੂੰਨ ਦਾ ਮਜ਼ਾਕ ਉਡਾਉਣਾ ਕਰਾਰ ਦਿੱਤਾ ਹੈ। ਰਮੇਸ਼ ਨੇ ਕਿਹਾ, ‘ਪਹਿਲੀ ਵਾਰ ਭਾਰਤ ਸਰਕਾਰ ਨੇ ਇੱਕ ਅਜਿਹਾ ਪ੍ਰਧਾਨ ਨਿਯੁਕਤ ਕੀਤਾ ਹੈ ਜਿਸ ਦੀ ਸਿੱਖਿਅਕ ਤੇ ਪੇਸ਼ੇਵਰ ਪਿਛੋਕੜ ਨਿਯਮਾਂ ਅਨੁਸਾਰ ਯੋਗ ਨਹੀਂ ਹੈ। ਇਸ ਸਾਬਕਾ ਸੰਸਦ ਮੈਂਬਰ ਦੀ ਨਿਯੁਕਤੀ ਪ੍ਰਸੰਗਿਕ ਨਹੀਂ ਹੈ ਤੇ ਇਸ ਦਾ ਕੋਈ ਅਰਥ ਨਹੀਂ ਹੈ।’ -ਪੀਟੀਆਈ



Source link