ਅਤਿਵਾਦ ਵਿਰੋਧੀ ਕਾਰਵਾਈਆਂ ’ਚ ਤਿੰਨ ਪਾਕਿਸਤਾਨੀ ਜਵਾਨ ਹਲਾਕ


ਇਸਲਾਮਾਬਾਦ, 14 ਨਵੰਬਰ

ਪਾਕਿਸਤਾਨ ਵਿੱਚ ਅਤਿਵਾਦੀ ਵਿਰੋਧੀ ਦੋ ਵੱਖ-ਵੱਖ ਅਪਰੇਸ਼ਨਾਂ ਵਿੱਚ ਤਿੰਨ ਪਾਕਿਸਤਾਨੀ ਜਵਾਨ ਹਲਾਕ ਹੋ ਗਏ ਹਨ। ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਹੋਸ਼ਾਬ ਇਲਾਕੇ ਵਿੱਚ ਬਾਹਰੀ ਸਮਰਥਿਤ ਦਹਿਸ਼ਤਗਰਦਾਂ ਦੀ ਮੌਜੂਦਗੀ ਦੇ ਚੱਲਦਿਆਂ ਇੰਟੈਲੀਜੈਂਸ ਆਧਾਰਿਤ ਅਪਰੇਸ਼ਨ ਚਲਾਇਆ ਗਿਆ ਸੀ। ਸ਼ਿਨਹੂਆ ਨਿਊਜ਼ ਏਜੰਸੀ ਨੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਹਵਾਲੇ ਨਾਲ ਦੱਸਿਆ, ‘ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦਹਿਸ਼ਤਗਰਦਾਂ ਦਾ ਭਾਰੀ ਨੁਕਸਾਨ ਹੋਇਆ ਹੈ।’ ਇਸ ਵਿੱਚ ਕਿਹਾ ਗਿਆ ਕਿ ਮੁਕਾਬਲੇ ਵਿੱਚ ਦੋ ਜਵਾਨ ਹਲਾਕ ਹੋਏ ਹਨ। ਇੱਕ ਹੋਰ ਘਟਨਾ ਵਿੱਚ ਦਹਿਸ਼ਤਗਰਦਾਂ ਵੱਲੋਂ ਇੱਕ ਰਸਤੇ ਵਿੱਚ ਲਗਾਈ ਬਾਰੂਦੀ ਸੁਰੰਗ ਹਟਾਉਂਦੇ ਸਮੇਂ ਇੱਕ ਹੋਰ ਜਵਾਨ ਦੀ ਮੌਤ ਹੋ ਗਈ। -ਆਈਏਐੱਨਐੱਸSource link