ਸੀਐੱਨਜੀ ਬਣਾਉਣ ਲਈ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗੀ


ਰਮੇਸ਼ ਭਾਰਦਵਾਜ

ਲਹਿਰਾਗਾਗਾ, 15 ਨਵੰਬਰ

ਇਥੇ ਪਾਤੜਾਂ ਮੁੱਖ ਸੜਕ ‘ਤੇ ਪਿੰਡ ਖੰਡੇਬਾਦ ਕੋਲ ਪਰਾਲੀ ਦੀ ਗੱਠਾਂ ਤੋਂ ਸੀਐਨਜੀ ਬਣਾਉਣ ਵਾਲੀ ਵਰਵਿਓ ਫੈਕਟਰੀ ਦੇ ਅੱਠ ਏਕੜ ‘ਚ ਖੁੱਲ੍ਹੇ ਸਟੋਰ ‘ਚ ਪਰਾਲੀ ਦੀਆਂ ਬਣਾਈਆਂ ਗੱਠਾਂ ਨੂੰ ਰਾਤ 12 ਵਜੇ ਅੱਗ ਲੱਗ ਗਈ। ਜ਼ਿਲ੍ਹੇ ਭਰ ਦੀਆਂ ਪੰਜ ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹਨ। ਐੱਸਡੀਐਮ ਸੁਨਾਮ , ਬੀਡੀਓ ਕਵਿਤਾ ਗਰਗ, ਥਾਣਾ ਸਦਰ ਦੇ ਇੰਸਪੈਕਟਰ ਵਿਜੈ ਕੁਮਾਰ ਅੱਗ ਬੁਝਾਉਣ ਦੀ ਕਾਰਵਾਈ ਦੀ ਦੇਖਰੇਖ ਕਰ ਰਹੇ ਹਨ। ਫੈਕਟਰੀ ਦੇ ਮੈਨੇਜਰ ਹਰਦੀਪ ਸਿੰਘ ਨੇ ਦੱਸਿਆ ਕਿ ਫੈਕਟਰੀ ਨੇ ਅੱਠ ਏਕੜ ‘ਚ ਪਰਾਲੀਆਂ ਦੀਆਂ ਗੱਠਾਂ ਬਣਾ ਕੇ ਰੱਖੀਆਂ ਸਨ ਜਿਨ੍ਹਾਂ ਨੂੰ ਅੱਗ ਲੱਗ ਗਈ ਹੈ। ਇਸੇ ਦੌਰਾਨ ਫੈਕਟਰੀ ਸੁਰੱਖਿਅਤ ਹੈ।Source link