ਦਿੱਲੀ ਵਿੱਚ ਹਵਾ ਹਾਲੇ ਵੀ ‘ਬੇਹੱਦ ਮਾੜੀ’; ਐਤਵਾਰ ਤੱਕ ਰਾਹਤ ਮਿਲਣ ਦੇ ਆਸਾਰ ਘੱਟ

ਦਿੱਲੀ ਵਿੱਚ ਹਵਾ ਹਾਲੇ ਵੀ ‘ਬੇਹੱਦ ਮਾੜੀ’; ਐਤਵਾਰ ਤੱਕ ਰਾਹਤ ਮਿਲਣ ਦੇ ਆਸਾਰ ਘੱਟ


ਨਵੀਂ ਦਿੱਲੀ, 17 ਨਵੰਬਰ

ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਚੌਥੇ ਦਿਨ ਬੁੱਧਵਾਰ ਨੂੰ ਵੀ ‘ਬੇਹੱਦ ਮਾੜੀ’ ਸ਼੍ਰੇਣੀ ‘ਚ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੱਕ ਇਸ ਵਿੱਚ ਕੋਈ ਵੱਡਾ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ। ਬੁੱਧਵਾਰ ਸਵੇਰੇ 9 ਵਜੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਇੰਡੈਕਸ 389 ਦਰਜ ਕੀਤਾ ਗਿਆ। ਇਸੇ ਦੌਰਾਨ ਅੱਜ ਸਵੇਰੇ ਗਾਜ਼ੀਆਬਾਦ ਵਿੱਚ ਹਵਾ ਦੀ ਗੁਣਵੱਤਾ 368, ਗਰੇਟਰ ਨੋਇਡਾ ਵਿੱਚ 358, ਗੁਰੂੁਗ੍ਰਾਮ ਵਿੱਚ 354 ਅਤੇ ਨੋਇਡਾ ਵਿੱਚ 369 ਦਰਜ ਕੀਤੀ ਗਈ ਸੀ। -ੲੇਜੰਸੀ



Source link