ਈਟਾਨਗਰ, 18 ਨਵੰਬਰ
ਭਾਰਤੀ ਹਵਾਈ ਸੈਨਾ ਦੇ ਇਕ ਐਮਆਈ -17 ਹੈਲੀਕਾਪਟਰ ਨੂੰ ਤਕਨੀਕੀ ਨੁਕਸ ਕਾਰਨ ਅਰੁਣਾਚਲ ਪ੍ਰਦੇਸ਼ ਵਿੱਚ ਹੰਗਾਮੀ ਹਾਲਤ ਵਿੱਚ ਉਤਰਨਾ ਪਿਆ। ਜਹਾਜ਼ ਦਾ ਅਮਲਾ ਸੁਰੱਖਿਅਤ ਹੈ। ਜਹਾਜ਼ ‘ਤੇ ਦੋ ਪਾਇਲਟ ਸਮੇਤ ਪੰਜ ਜਣੇ ਸਵਾਰ ਸਨ। ਰੱਖਿਆ ਸੂਤਰਾਂ ਨੇ ਦੱਸਿਆ ਕਿ ਅਮਲੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹੌਲੀਕਾਪਟਰ ਰੁਟੀਨ ਉਡਾਣ ‘ਤੇ ਸੀ ਕਿ ਸੂਬੇ ਦੇ ਲੋਹਿਤ ਸੈਕਟਰ ਵਿੱਚ ਉਸ ਨੂੰ ਹੰਗਾਮੀ ਹਾਲਤ ਵਿੱਚ ਉਤਰਨਾ ਪਿਆ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।- ਏਜੰਸੀ