ਖੇਤੀ ਕਾਨੂੰਨਾਂ ’ਚ ਸਿਆਹੀ ਤੋਂ ਇਲਾਵਾ ਕੀ ਕਾਲਾ ਹੈ?: ਕੇਂਦਰੀ ਮੰਤਰੀ


ਬਸਤੀ (ਉੱਤਰ ਪ੍ਰਦੇਸ਼), 20 ਨਵੰਬਰ

ਕੇਂਦਰੀ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਕਾਲਾ ਕਾਨੂੰਨ ਕਰਾਰ ਦੇਣ ਦੇ ਕਿਸਾਨਾਂ ਦੇ ਦੋਸ਼ਾਂ ‘ਤੇ ਅੱਜ ਕਿਹਾ ਕਿ ਇਸ ਵਿੱਚ ਵਰਤੀ ਗਈ ਸਿਆਹੀ ਤੋਂ ਇਲਾਵਾ ਹੋਰ ਕੀ ਕਾਲਾ ਹੈ? ਉਨ੍ਹਾਂ ਕਿਹਾ,’ਮੈਂ ਇੱਕ ਕਿਸਾਨ ਆਗੂ ਨੂੰ ਪੁੱਛਿਆ ਕਿ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ? ਤੁਸੀਂ ਕਹਿੰਦੇ ਹੋ ਕਿ ਇਹ ਕਾਲਾ ਕਾਨੂੰਨ ਹੈ। ਮੈਂ ਉਸ ਨੂੰ ਪੁੱਛਿਆ ਕਿ ਸਿਆਹੀ ਤੋਂ ਇਲਾਵਾ ਹੋਰ ਕੀ ਕਾਲਾ ਹੈ? ਅੱਗੋਂ ਕਿਸਾਨ ਨੇਤਾ ਨੇ ਕਿਹਾ ਅਸੀਂ ਤੁਹਾਡੇ ਵਿਚਾਰ ਦਾ ਸਮਰਥਨ ਕਰਦੇ ਹਾਂ, ਪਰ ਫਿਰ ਵੀ ਇਹ (ਕਾਨੂੰਨ) ਕਾਲੇ ਹਨ।’Source link