ਯੋਗੀ ਨੇ ਮੋਦੀ ਨਾਲ ਪੋਸਟ ਕੀਤੀਆਂ ਤਸਵੀਰਾਂ: ਯੂਪੀ ਮੁੱਖ ਮੰਤਰੀ ਵੱਲੋਂ ਲਿਖੀ ਕਵਿਤਾ ਤੋਂ ਲਗਾਏ ਜਾ ਰਹੇ ਨੇ ਕਈ ਕਿਆਸ

ਯੋਗੀ ਨੇ ਮੋਦੀ ਨਾਲ ਪੋਸਟ ਕੀਤੀਆਂ ਤਸਵੀਰਾਂ: ਯੂਪੀ ਮੁੱਖ ਮੰਤਰੀ ਵੱਲੋਂ ਲਿਖੀ ਕਵਿਤਾ ਤੋਂ ਲਗਾਏ ਜਾ ਰਹੇ ਨੇ ਕਈ ਕਿਆਸ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 21 ਨਵੰਬਰ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਦੇਖਦੇ ਹੀ ਦੇਖਦੇ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਇਨ੍ਹਾਂ ਤਸਵੀਰਾਂ ‘ਚ ਪੀਐੱਮ ਮੋਦੀ ਸੀਐੱਮ ਯੋਗੀ ਦੇ ਮੋਢੇ ‘ਤੇ ਹੱਥ ਰੱਖ ਕੇ ਚੱਲ ਰਹੇ ਹਨ ਅਤੇ ਦੋਵਾਂ ਵਿਚਾਲੇ ਕੁਝ ਚਰਚਾ ਹੋ ਰਹੀ ਹੈ। ਇੱਕ ਤਸਵੀਰ ਸਾਹਮਣੇ ਤੋਂ ਲਈ ਗਈ ਹੈ ਜਦੋਂ ਕਿ ਦੂਜੀ ਤਸਵੀਰ ਪਿਛਲੇ ਪਾਸੇ ਤੋਂ ਲਈ ਗਈ ਹੈ। ਯੋਗੀ ਨੇ ਤਸਵੀਰਾਂ ਦੇ ਨਾਲ ਇੱਕ ਕਵਿਤਾ ਵੀ ਪੋਸਟ ਕੀਤੀ ਹੈ। ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਈਆਂ ਗਈਆਂ ਯੋਗੀ ਦੀਆਂ ਇਨ੍ਹਾਂ ਤਸਵੀਰਾਂ ਦੇ ਕਈ ਅਰਥ ਕੱਢੇ ਜਾ ਰਹੇ ਹਨ। ਯੋਗੀ ਨੇ ਜੋ ਲਿਖਿਆ ਉਹ ਸਿਆਸੀ ਸੰਕੇਤ ਵੀ ਦੇ ਰਿਹਾ ਹੈ। ਦੋਵਾਂ ਦੀ ਗੱਲਬਾਤ ਸਿਆਸੀ ਨਜ਼ਰ ਆ ਰਹੀ ਹੈ।

ਯੋਗੀ ਨੇ ਲਿਖਿਆ, ‘ਹਮ ਨਿਕਲ ਪੜੇ ਹੈਂ ਪ੍ਰਣ ਕਰਕੇ, ਆਪਣਾ ਤਨ-ਮਨ ਅਰਪਣ ਕਰਕੇ। ਜ਼ਿੱਦ ਹੈ ਏਕ ਸੂਰਯ ਉਗਾਨਾ ਹੈ, ਅੰਬਰ ਸੇ ਊਂਚਾ ਜਾਨਾ ਹੈ, ੲੇਕ ਭਾਰਤ ਨਯਾ ਬਨਾਨਾ ਹੈ।’



Source link