ਵਾਊਕੇਸ਼ਾ (ਅਮਰੀਕਾ), 22 ਨਵੰਬਰ
ਅਮਰੀਕਾ ਦੇ ਵਾਊਕੇਸ਼ਾ ਅਧੀਨ ਮਿਲਵਾਕੀ ਉਪਨਗਰ ਵਿੱਚ, ਐਤਵਾਰ ਨੂੰ ਇੱਕ ਤੇਜ਼ ਰਫ਼ਤਾਰ ਗੱਡੀ (ਐੱਸਯੂਵੀ) ਇੱਕ ਬੈਰੀਅਰ ਤੋੜ ਕੇ ਕ੍ਰਿਸਮਸ ਪਰੇਡ ਵਿੱਚ ਦਾਖਲ ਹੋ ਗਈ ਗਈ, ਜਿਸ ਦੀ ਟੱਕਰ ਕਾਰਨ 5 ਜਣਿਆਂ ਦੀ ਮੌਤ ਹੋ ਗਈ। ਘਟਨਾ ਵਿੱਚ 40 ਤੋਂ ਜ਼ਿਆਦਾ ਵੱਧ ਜਣੇ ਜ਼ਖਮੀ ਹੋਏ ਹਨ, ਜਿਨ੍ਹਾ ਵਿੱਚ ਬੱਚੇ ਵੀ ਸ਼ਾਮਲ ਹਨ। ਵਾਊਕੇਸ਼ਾ ਦੇ ਅਧਿਕਾਰੀਆਂ ਨੇ ਐਤਵਾਰ ਦੇਰ ਰਾਤ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਘਟਨਾ ਵਿੱਚ ਕੁਝ ਲੋਕਾਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਅਤੇ ਜ਼ਖਮੀਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਕੁਝ ਲੋਕ ਖ਼ੁਦ ਵੀ ਹਸਪਤਾਲ ਪਹੁੰਚੇ ਸਨ। ਮ੍ਰਿਤਕਾਂ ਦੇ ਨਾਂ ਹਾਲੇ ਜਨਤਕ ਨਹੀਂ ਕੀਤੇ ਗਏ ਹਨ। ਪੁਲੀਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। -ਏਪੀ