ਕੌਂਗੋ ’ਚ ਪੰਜ ਚੀਨੀ ਨਾਗਰਿਕ ਅਗਵਾ


ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਇਸ ਦੇ ਪੰਜ ਨਾਗਰਿਕਾਂ ਨੂੰ ਕੌਂਗੋ ਵਿਚ ਖ਼ਣਨ ਗਤੀਵਿਧੀ ਦੌਰਾਨ ਅਗਵਾ ਕਰ ਲਿਆ ਗਿਆ ਹੈ। ਕਿਨਸ਼ਾਸਾ ਸਥਿਤ ਚੀਨੀ ਦੂਤਾਵਾਸ ਨੇ ਕਿਹਾ ਕਿ ਐਤਵਾਰ ਸੁਵੱਖਤੇ ਚੀਨ ਦੇ ਨਾਗਰਿਕਾਂ ਨੂੰ ਦੱਖਣੀ ਕੀਵੂ ਸੂਬੇ ਵਿਚੋਂ ਅਗਵਾ ਕੀਤਾ ਗਿਆ ਹੈ। ਇਹ ਥਾਂ ਰਵਾਂਡਾ, ਬਰੁੰਡੀ ਤੇ ਤਨਜ਼ਾਨੀਆ ਨਾਲ ਲਗਦੀ ਹੈ। ਦੂਤਾਵਾਸ ਨੇ ਸਾਰੇ ਚੀਨੀ ਨਾਗਰਿਕਾਂ ਨੂੰ ਕੀਵੂ ਛੱਡਣ ਲਈ ਕਿਹਾ ਹੈ। ਚੀਨ ਨੇ ਕਿਹਾ ਹੈ ਕਿ ਇਸ ਖੇਤਰ ਵਿਚ ਸੁਰੱਖਿਆ ਦੀ ਸਥਿਤੀ ਬਹੁਤ ਗੁੰਝਲਦਾਰ ਹੈ ਤੇ ਮਦਦ ਕਰ ਸਕਣ ਦੀ ਸੰਭਾਵਨਾ ਬਹੁਤ ਘੱਟ ਹੈ। ਅਗਵਾ ਕੀਤੇ ਗਏ ਨਾਗਰਿਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਨਾ ਅਗਵਾ ਕਰਨ ਵਾਲਿਆਂ ਬਾਰੇ ਹਾਲੇ ਕੋਈ ਜਾਣਕਾਰੀ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਐਮ23 ਬਾਗ਼ੀ ਗਰੁੱਪ ਨਾਲ ਸਬੰਧਤ ਮੈਂਬਰਾਂ ਨੇ ਇਕ ਜੰਗਲੀ ਰੱਖ ਦੇ ਰੇਂਜਰ ਦੀ ਹੱਤਿਆ ਕਰ ਦਿੱਤੀ ਸੀ। -ਏਪੀSource link