ਚੰਨੀ ਦਾ ਗੁਰੂ ਹਰਸਹਾਏ ਪਹੁੰਚਣ ’ਤੇ ਵਿਰੋਧ


ਜਸਵੰਤ ਸਿੰਘ ਥਿੰਦ

ਮਮਦੋਟ/ਗੁਰੂਹਰਸਹਾਏ, 25 ਨਵੰਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅੱਜ ਗੁਰੂ ਹਰਸਹਾਏ ਪਹੁੰਚਣ ‘ਤੇ ਈਟੀਟੀ ਟੈੱਟ ਪਾਸ ਅਤੇ ਲਗਪਗ 32 ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਦਾ ਘਿਰਾਓ ਕਰਨ ਲਈ ਗੋਲੂ ਕਾ ਮੋੜ ਗੁਰੂਹਰਸਾਏ ਕੋਠੀ ਰਾਜਗੜ੍ਹ ਮੋਹਨ ਕੇ ਉਤਾੜ ਵਿਖੇ ਧਰਨੇ ਲਗਾਏ ਅਤੇ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਰੋਸ ਵਿਚ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਪਣੇ ਤੈਅ ਪ੍ਰੋਗਰਾਮ ਜਿਸ ਵਿੱਚ ਗੋਲੂ ਕਾ ਮੋੜ ਗੇਟ ਤੇ ਚਹੁੰ ਮਾਰਗੀ ਸੜਕ ਦਾ ਉਦਘਾਟਨ ਤੇ ਡੇਰਾ ਭਜਨਗੜ੍ਹ ਨਤਮਸਤਕ ਹੋਣ ਦਾ ਪ੍ਰੋਗਰਾਮ ਰੱਦ ਕਰਦੇ ਹੋਏ ਚਲੇ ਗਏ। ਦੱਸਣਯੋਗ ਹੈ ਕਿ ਜਥੇਬੰਦੀਆਂ ਵੱਲੋਂ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਵਿਧਾਇਕ ਦੇ ਬੋਰਡ ਵੀ ਪਾੜ ਦਿੱਤੇ ਗਏ। ਇਸ ਤੋਂ ਬਾਅਦ ਜਥੇਬੰਦੀਆਂ ਨੇ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ਗੋਲੂ ਕਾ ਮੋੜ ਜਾਮ ਕਰ ਦਿੱਤਾ।Source link