ਕਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ


ਮੁੰਬਈ, 26 ਨਵੰਬਰ

ਕਰੋਨਾਵਾਇਰਸ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਅੱਜ ਭਾਰਤ ਸਮੇਤ ਹੋਰ ਮੁਲਕਾਂ ਦੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਏ। ਸੈਂਸੈਕਸ ‘ਚ ਅੱਜ 1688 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 57,107.15 ‘ਤੇ ਬੰਦ ਹੋਇਆ ਜਦਕਿ ਨਿਫਟੀ 509.80 ਅੰਕ ਗੁਆ ਕੇ 17,026.45 ‘ਤੇ ਬੰਦ ਹੋਇਆ। ਬਾਜ਼ਾਰ ‘ਚ ਮੰਦੀ ਕਾਰਨ ਨਿਵੇਸ਼ਕਾਂ ਦੇ 7.35 ਲੱਖ ਕਰੋੜ ਰੁਪਏ ਡੁੱਬ ਗਏ। ਯੂਰਪ, ਸ਼ੰਘਾਈ, ਹਾਂਗਕਾਂਗ, ਸਿਓਲ ਅਤੇ ਟੋਕੀਓ ਦੇ ਬਾਜ਼ਾਰ ਵੀ ਡਿੱਗੇ। -ਪੀਟੀਆਈSource link