ਤ੍ਰਿਪੁਰਾ: ਡਿਪਰੈਸ਼ਨ ਦੇ ਮਰੀਜ਼ ਨੇ ਦੋ ਧੀਆਂ, ਭਰਾ, ਥਾਣੇਦਾਰ ਸਣੇ ਪੰਜ ਦੀ ਹੱਤਿਆ ਕੀਤੀ, ਪਤਨੀ ਸਣੇ ਦੋ ਦੀ ਹਾਲਤ ਗੰਭੀਰ


ਅਗਰਤਲਾ, 27 ਨਵੰਬਰ

ਤ੍ਰਿਪੁਰਾ ਦੇ ਖੋਵਾਈ ਜ਼ਿਲ੍ਹੇ ਵਿੱਚ ਅੱਜ ‘ਡਿਪਰੈਸ਼ਨ’ ਦੇ ਮਰੀਜ਼ ਨੇ ਲੋਹੇ ਦੀ ਰਾਡ ਨਾਲ ਪੁਲੀਸ ਇੰਸਪੈਕਟਰ ਸਮੇਤ ਪੰਜ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਇਸ ਹਮਲੇ ‘ਚ ਦੋ ਗੰਭੀਰ ਜ਼ਖਮੀ ਹੋ ਗਏ। ਏਐਸਪੀ ਰਾਜੀਵ ਸੇਨਗੁਪਤਾ ਨੇ ਦੱਸਿਆ ਕਿ ਪ੍ਰਦੀਪ ਦੇਬਰਾਏ ਨੇ ਸ਼ੇਰਾਤਲੀ ਪਿੰਡ ਵਿੱਚ ਆਪਣੇ ਘਰ ਵਿੱਚ ਅਚਾਨਕ ਆਪਣੀਆਂ ਦੋ ਨਾਬਾਲਗ ਧੀਆਂ ਅਤੇ ਛੋਟੇ ਭਰਾ ‘ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਤਨੀ ਨੂੰ ਜ਼ਖਮੀ ਹਾਲਤ ‘ਚ ਖੋਵਾਈ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਦੇਬਰਾਏ ਨੇ ਸੜਕ ‘ਤੇ ਆਟੋਰਿਕਸ਼ਾ ਚਾਲਕ ਨੂੰ ਰੋਕ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਹਮਲੇ ਵਿੱਚ ਆਟੋ ਰਿਕਸ਼ਾ ਚਾਲਕ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਦੋਵਾਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਏਐਸਪੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਇੰਸਪੈਕਟਰ ਸੱਤਿਆਜੀਤ ਮਲਿਕ ਦੀ ਅਗਵਾਈ ਹੇਠ ਪੁਲੀਸ ਟੀਮ ਮੌਕੇ ‘ਤੇ ਪੁੱਜੀ। ਦੇਬਰਾਏ ਨੇ ਪੁਲਿਸ ਟੀਮ ‘ਤੇ ਵੀ ਹਮਲਾ ਕੀਤਾ। ਹਮਲੇ ਵਿੱਚ ਮਲਿਕ ਦੀ ਅਗਰਤਲਾ ਸਰਕਾਰੀ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।Source link