‘ਓਮੀਕਰੋਨ’ ਦੇ ਬਾਵਜੂਦ ਮਿਸ ਯੂਨੀਵਰਸ ਦੀ ਮੇਜ਼ਬਾਨੀ ਕਰੇਗਾ ਇਜ਼ਰਾਈਲ

‘ਓਮੀਕਰੋਨ’ ਦੇ ਬਾਵਜੂਦ ਮਿਸ ਯੂਨੀਵਰਸ ਦੀ ਮੇਜ਼ਬਾਨੀ ਕਰੇਗਾ ਇਜ਼ਰਾਈਲ


ਯੋਰੋਸ਼ਲਮ, 28 ਨਵੰਬਰ

ਕਰੋਨਾਵਾਇਰਸ ਦੀ ਨਵੀਂ ਕਿਸਮ ‘ਓਮੀਕਰੋਨ’ ਕਾਰਨ ਕੁੱਲ ਆਲਮ ਨੂੰ ਹੱੱਥਾਂ-ਪੈਰਾਂ ਦੀ ਪੈਣ ਦੇ ਬਾਵਜੂਦ ਇਜ਼ਰਾਈਲ ਅਗਲੇ ਮਹੀਨੇ ਮਿਸ ਯੂਨੀਵਰਸ ਮੁਕਾਬਲੇ ਦੀ ਮੇਜ਼ਬਾਨੀ ਲਈ ਤਿਆਰ ਹੈ। ਇਹ ਮੁਕਾਬਲਾ 12 ਦਸੰਬਰ ਨੂੰ ਇਲਾਟ ਦੇ ਰੈੱਡ ਸੀਅ ਰਿਜ਼ੌਰਟ ਵਿੱਚ ਹੋਵੇਗਾ। ਮੁਲਕ ਦੇ ਸੈਰ-ਸਪਾਟਾ ਮੰਤਰੀ ਯੋਲ ਰਾਜ਼ਵੋਜ਼ੋਵ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਦੇ ਬਾਵਜੂਦ ਇਹ ਮੁਕਾਬਲਾ ਕਰਵਾਇਆ ਜਾਵੇਗਾ। ਕਾਬਿਲੇਗੌਰ ਹੈ ਕਿ ਇਜ਼ਰਾਈਲ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਵਿਦੇਸ਼ੀ ਨਾਗਰਿਕਾਂ ਦੇ ਮੁਲਕ ਵਿੱਚ ਦਾਖ਼ਲੇ ‘ਤੇ ਪਾਬੰਦੀਆਂ ਲਾਏਗਾ ਤੇ ਵਿਦੇਸ਼ ਤੋਂ ਪਰਤਣ ਵਾਲੇ ਆਪਣੇ ਨਾਗਰਿਕਾਂ ਤੇ ਬਾਸ਼ਿੰਦਿਆਂ ਨੂੰ ਇਕਾਂਤਵਾਸ ਵਿੱਚ ਰੱਖਣ ਤੋਂ ਇਲਾਵਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਵਿਵਾਦਤ ਸੈੱਲਫੋਨ ਨਿਗਰਾਨੀ ਦੇ ਅਮਲ ਨੂੰ ਮੁੜ ਸ਼ੁਰੂ ਕਰੇਗਾ। -ਰਾਇਟਰਜ਼



Source link