ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲਿਆਂ ਦਾ ਹਵਾਈ ਅੱਡੇ ’ਤੇ ਹੀ ਹੋਵੇਗਾ ਕਰੋਨਾ ਟੈਸਟ


ਨਵੀਂ ਦਿੱਲੀ, 29 ਨਵੰਬਰ

ਕੇਂਦਰ ਨੇ ਓਮੀਕਰੋਨ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਅੱਜ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਹਵਾਈ ਅੱਡੇ ‘ਤੇ ਹੀ ਕਰੋਨਾ ਟੈਸਟ ਕਰਨਾ ਜ਼ਰੂਰੀ ਕੀਤਾ ਗਿਆ ਹੈ। ਬਾਹਰ ਜਾਣ ਵਾਲੇ ਯਾਤਰੀਆਂ ਨੂੰ 72 ਘੰਟੇ ਪਹਿਲਾਂ ਕੀਤੇ ਗਏ ਕਰੋਨਾ ਟੈਸਟ ਦੀ ਰਿਪੋਰਟ ਦੇਣੀ ਪਵੇਗੀ। ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਸੱਤ ਦਿਨ ਇਕਾਂਤਵਾਸ ਕੀਤਾ ਜਾਵੇਗਾ, ਉਨ੍ਹਾਂ ਦਾ ਅੱਠਵੇਂ ਦਿਨ ਦੁਬਾਰਾ ਟੈਸਟ ਹੋਵੇਗਾ ਤੇ ਪੀੜਤ ਮਰੀਜ਼ ਨੂੰ ਅਗਲੇ ਸੱਤ ਦਿਨ ਆਪੇ ਨਿਗਰਾਨੀ ਰੱਖਣੀ ਪਵੇਗੀ।



Source link