ਪਾਕਿਸਤਾਨੀ ਮਾਡਲ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਨੰਗੇ ਸਿਰ ਫੋਟੋ ਸ਼ੂਟ: ਵਿਵਾਦ ਬਾਅਦ ਮੰਗੀ ਮੁਆਫ਼ੀ

ਪਾਕਿਸਤਾਨੀ ਮਾਡਲ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਨੰਗੇ ਸਿਰ ਫੋਟੋ ਸ਼ੂਟ: ਵਿਵਾਦ ਬਾਅਦ ਮੰਗੀ ਮੁਆਫ਼ੀ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 30 ਨਵੰਬਰ

ਪਾਕਿਸਤਾਨੀ ਮਾਡਲ ਨੇ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ‘ਚ ਨੰਗੇ ਸਿਰ ਫੋਟੋਸ਼ੂਟ ਨਾਲ ਵਿਵਾਦ ਛੇੜ ਦਿੱਤਾ ਹੈ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਾਡਲ ਸੌਲੇਹਾ ਨੇ ਬਾਅਦ ਵਿਚ ਫੋਟੋਆਂ ਨੂੰ ਡਿਲੀਟ ਕਰ ਦਿੱਤਾ ਅਤੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਮੁਆਫੀ ਮੰਗੀ। ਸੋਮਵਾਰ ਨੂੰ ਕੱਪੜੇ ਦੇ ਬ੍ਰਾਂਡ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਕਰਤਾਰਪੁਰ ਸਾਹਿਬ ਵਿਖੇ ਖਿੱਚੀਆਂ ਸੌਲੇਹਾ ਦੀਆਂ ਤਸਵੀਰਾਂ ਪੋਸਟ ਕੀਤੀਆਂ। ਮਾਡਲ ਨੇ ਬਾਅਦ ਵਿੱਚ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਸਿਰਫ਼ ਇਤਿਹਾਸ ਤੇ ਸਿੱਖ ਧਰਮ ਬਾਰੇ ਜਾਣਨ ਗਈ ਸੀ ਤੇ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਉਸ ਦਾ ਉਦੇਸ਼ ਨਹੀਂ ਸੀ। ਜੇ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਉਸ ਤੋਂ ਨਿਮਰਤਾ ਨਾਲ ਮੁਆਫ਼ੀ ਮੰਗਦੀ ਹਾਂ।



Source link