ਆਤਿਸ਼ ਗੁਪਤਾ
ਚੰਡੀਗੜ੍ਹ, 1 ਦਸੰਬਰ
ਚਾਰ ਈਟੀਟੀ-ਟੈੱਟ ਪਾਸ ਅਧਿਆਪਕ ਅੱਜ ਖਰੜ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਨੇੜੇ ਮੋਬਾਈਲ ਫੋਨ ਟਾਵਰ ਉੱਤੇ ਚੜ੍ਹ ਗਏ। ਸਵੇਰ ਤੋਂ ਹੀ ਦੋ ਔਰਤਾਂ ਅਤੇ ਦੋ ਪੁਰਸ਼ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
ਪੁਲੀਸ ਮੌਕੇ ‘ਤੇ ਪਹੁੰਚ ਗਈ ਹੈ।