ਸਚਿਨ ਵਜ਼ੇ-ਪਰਮਬੀਰ ਸਿੰਘ ਦੀ ਮੁਲਾਕਾਤ ਦੀ ਜਾਂਚ ਦੇ ਹੁਕਮ

ਸਚਿਨ ਵਜ਼ੇ-ਪਰਮਬੀਰ ਸਿੰਘ ਦੀ ਮੁਲਾਕਾਤ ਦੀ ਜਾਂਚ ਦੇ ਹੁਕਮ


ਮੁੰਬਈ, 30 ਨਵੰਬਰ

ਮਹਾਰਾਸ਼ਟਰ ਸਰਕਾਰ ਨੇ ਬਰਖਾਸਤ ਪੁਲੀਸ ਅਧਿਕਾਰੀ ਸਚਿਨ ਵਜ਼ੇ ਅਤੇ ਆਈਪੀਐੱਸ ਅਧਿਕਾਰੀ ਪਰਮਬੀਰ ਸਿੰਘ ਦੀ ਮੁਲਾਕਾਤ ਦੀ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਕਾਰਨ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ, ਕਿਉਂਕਿ ਵਜ਼ੇ ਨਿਆਂਇਕ ਹਿਰਾਸਤ ‘ਚ ਹੈ ਤੇ ਨਿਯਮਾਂ ਮੁਤਾਬਕ ਉਸ ਨੂੰ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਦੌਰਾਨ ਮੰਤਰੀ ਨਵਾਬ ਮਲਿਕ ਨੇ ਵਜ਼ੇ ਅਤੇ ਪਰਮਬੀਰ ਸਿੰਘ ‘ਤੇ ‘ਅੰਟੀਲੀਆ’ ਬੰਬ ਘਟਨਾ ਦੀ ਸਾਜਿਸ਼ ਘੜਨ ਦੇ ਦੋਸ਼ ਲਾਏ ਹਨ। ਸੂਬੇ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਦੱਸਿਆ,’ਵਜ਼ੇ ਨਿਆਂਇਕ ਹਿਰਾਸਤ ਵਿੱਚ ਹੈ ਤੇ ਨਿਯਮਾਂ ਮੁਤਾਬਕ ਉਸ ਨੂੰ ਕਿਸੇ ਨੂੰ ਵੀ ਮਿਲ ਨਹੀਂ ਸਕਦੇ। ਉਨ੍ਹਾਂ ਨੇ ਮੁੰਬਈ ਪੁਲੀਸ ਦੇ ਕਮਿਸ਼ਨਰ ਹੇਮੰਤ ਨਗਰਾਲੇ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। -ਪੀਟੀਆਈ

ਅਨਿਲ ਦੇਸ਼ਮੁਖ ਜਾਂਚ ਕਮਿਸ਼ਨ ਅੱਗੇ ਪੇਸ਼

ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਅੱਜ ਉਨ੍ਹਾਂ ਖ਼ਿਲਾਫ਼ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਅੱਗੇ ਪੇਸ਼ ਹੋਏ। ਈਡੀ ਵੱਲੋਂ ਮਨੀ ਲਾਂਡਰਿੰਗ ਸਬੰਧੀ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੇਸ਼ਮੁੱਖ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। ਸ਼ੁੱਕਰਵਾਰ ਨੂੰ ਵਿਸ਼ੇਸ਼ ਪੀਐੱਮਐੱਏ ਅਦਾਲਤ ਦੇ ਜੱਜ ਐੱਚ ਐੱਸ ਸਤਭਾਈ ਨੇ ਜਸਟਿਸ ਕੇ ਯੂ ਚੰਡੀਵਾਲ ਕਮਿਸ਼ਨ ਅੱਗੇ ਪੇਸ਼ ਹੋਣ ਲਈ ਪ੍ਰੋਡਕਸ਼ਨ ਵਾਰੰਟ ਦੀ ਆਗਿਆ ਦਿੱਤੀ ਸੀ। -ਪੀਟੀਆਈ



Source link