ਚੰਨੀ ਦਾ ਵਿਰੋਧੀਆਂ ’ਤੇ ਹਮਲਾ: ਮੈਂ ਐਲਾਨਜੀਤ ਨਹੀਂ, ਵਿਸ਼ਵਾਸਜੀਤ ਹਾਂਂ


ਚੰਡੀਗੜ੍ਹ, 2 ਦਸੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਿਆਸੀ ਵਿਰੋਧੀਆਂ ‘ਤੇ ਅੱਜ ਨਿਸ਼ਾਨਾ ਸੇਧਿਆਂ ਕਿਹਾ ਕਿ ਉਹ ਸਿਰਫ ਐਲਾਨ ਹੀ ਨਹੀਂ ਕਰਦੇ ਸਗੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਵੀ ਨਿਭਾਉਂਦੇ ਹਨ। ਉਨ੍ਹਾਂ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਇਹ ‘ਚੰਨੀ ਸਰਕਾਰ’ ਹੈ ਜਦੋਂ ਕਿ ਮੈਂ ਕਹਿੰਦਾਂ ਹਾਂ ਕਿ ਇਹ ‘ਚੰਗੀ ਸਰਕਾਰ’ ਹੈ। ਉਨ੍ਹਾਂ ਨੇ ਵਿਕਾਸ ਕੰਮਾਂ ਦੇ ਵੇਰਵੇ ਵੀ ਦਿੱਤੇ ਅਤੇ ਸਤੰਬਰ ਮਹੀਨੇ ਵਿੱਚ ਉਨ੍ਹਾਂ ਵੱਲੋਂ ਮੁੱਖ ਮੰਤਰੀ ਦਾ ਕਾਰਜਭਾਰ ਸੰਭਾਲਣ ਮਗਰੋਂ ਸੂਬਾ ਸਰਕਾਰ ਵੱਲੋਂ ਲੋਕ-ਹਿੱਤ ਵਿੱਚ ਚੁੱਕੇ ਗਏ ਕਦਮਾਂ ਦੇ ਵੀ ਵੇਰਵੇ ਦਿੱਤੇ। ਉਨ੍ਹਾਂ ਕਿਹਾ ਕਿ ਮੈਂ ਐਲਾਨਜੀਤ ਨਹੀਂ ਹਾਂ, ਮੈ ਵਿਸ਼ਵਾਸਜੀਤ ਹਾਂਂ। -ਪੀਟੀਆਈSource link