ਜੇ ਮੇਰੀ ਨਹੀਂ ਤਾਂ ਕਿਸੇ ਦੀ ਨਹੀਂ: ਰੋਹਤਕ ’ਚ ਰਿਬਨਾਂ ਵਾਲੀ ਕਾਰ ’ਚੋਂ ਲਾੜੇ ਨੂੰ ਬਾਹਰ ਸੁੱਟਿਆ ਤੇ ਲਾੜੀ ਨੂੰ 3 ਗੋਲੀਆਂ ਮਾਰੀਆਂ


ਅਨਿਲ ਸ਼ਰਮਾ

ਰੋਹਤਕ, 2 ਦਸੰਬਰ

ਦੇਰ ਰਾਤ ਰੋਹਤਕ-ਭਿਵਾਨੀ ਰੋਡ ‘ਤੇ ਪਿੰਡ ਭਾਲੀ ਨੇੜੇ ਲਾੜੀ ਨੂੰ ਬਦਮਾਸ਼ਾਂ ਨੇ 3 ਗੋਲੀਆਂ ਮਾਰ ਦਿੱਤੀਆਂ। ਲਾੜੀ ਦੀ ਹਾਲਤ ਗੰਭੀਰ ਹੈ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਪਹਿਲਾਂ ਲਾੜੀ ਦੀ ਕਾਰ ਨੂੰ ਓਵਰਟੇਕ ਕਰਕੇ ਰੋਕਿਆ, ਫਿਰ ਲਾੜੇ ਨੂੰ ਕਾਰ ‘ਚੋਂ ਬਾਹਰ ਕੱਢ ਕੇ ਲਾੜੀ ਨੂੰ ਗੋਲੀਆਂ ਮਾਰੀਆਂ। ਜ਼ਖ਼ਮੀ ਲਾੜੀ ਨੂੰ ਪੀਜੀਆਈ ਰੋਹਤਕ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਨੁਸਾਰ ਸਾਂਪਲਾ ਵਾਸੀ ਤਨਿਸ਼ਕਾ ਦਾ ਵਿਆਹ ਕੱਲ੍ਹ ਪਿੰਡ ਭਾਲੀ ਦੇ ਨੌਜਵਾਨ ਨਾਲ ਧੂਮ-ਧਾਮ ਨਾਲ ਹੋਇਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਦਾ ਦੋਸ਼ ਲੜਕੀ ਦੇ ਕਥਿਤ ਪ੍ਰੇਮੀ ਤੇ ਉਸ ਦੇ ਸਾਥੀਆਂ ‘ਤੇ ਲਗਾਇਆ ਗਿਆ ਹੈ।Source link