ਕੋਵਿਡ: 40 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਾਉਣ ਦਾ ਸੁਝਾਅ


ਨਵੀਂ ਦਿੱਲੀ, 3 ਦਸੰਬਰ

ਕਰੋਨਾ ਤੋਂ ਬਚਾਅ ਲਈ ਬੂਸਟਰ ਡੋਜ਼ ਦੀ ਵਧਦੀ ਜਾ ਰਹੀ ਮੰਗ ਦੇ ਮੱਦੇਨਜ਼ਰ ਦੇਸ਼ ਦੇ ਜੀਨੋਮ ਸਾਇੰਸਦਾਨਾਂ ਨੇ ਵੀ 40 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਕਰੋਨਾ ਵੈਕਸੀਨ ਦਾ ਬੂਸਟਰ ਡੋਜ਼ ਲਾਉਣ ‘ਤੇ ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ। ਜੀਨੋਮਿਕਸ ਸੀਕੁਐਂਸਿੰਗ ਕੰਨਸੌਰਟੀਅਮ ਵੱਲੋਂ 29 ਨਵੰਬਰ ਨੂੰ ਛਾਪੇ ਹਫਤਾਵਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਕਰੋਨਾ ਵੈਕਸੀਨ ਲਗਵਾਉਣ ਤੋਂ ਵਾਂਝੇ ਰਹਿ ਗਏ ਲੋਕਾਂ ਦੇ ਟੀਕਾਕਰਨ ਤੋਂ ਇਲਾਵਾ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ, ਜੋ ਹਾਈ ਰਿਸਕ ਸ਼੍ਰੇਣੀ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਕਰੋਨਾ ਵੈਕਸੀਨ ਦਾ ਬੂਸਟਰ ਡੋਜ਼ ਲਗਾਉਣ ‘ਤੇ ਵਿਚਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਕਰੋਨਾ ਮਹਾਮਾਰੀ ‘ਤੇ ਹੋਈ ਚਰਚਾ ਦੌਰਾਨ ਸੰਸਦ ਮੈਂਬਰਾਂ ਨੇ ਬੂਸਟਰ ਡੋਜ਼ ‘ਤੇ ਜ਼ੋਰ ਦਿੱਤਾ ਸੀ ਜਿਸ ਦੇ ਮੱਦੇਨਜ਼ਰ ਜੀਨੋਮ ਸਾਇੰਸਦਾਨਾਂ ਨੇ ਵੀ ਕਰੋਨਾ ਵੈਕਸੀਨ ਦੇ ਬੂਸਟਰ ਡੋਜ਼ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। -ਪੀਟੀਆਈ



Source link