ਲੰਡਨ, 3 ਦਸੰਬਰ
ਯੂਕੇ ਵਿੱਚ 17 ਸਾਲਾ ਗੱਭਰੂ ‘ਤੇ ਬਰਤਾਨਵੀ ਸਿੱਖ ਨੌਜਵਾਨ ਰਿਸ਼ਮੀਤ ਸਿੰਘ(16) ਦੇ ਕਤਲ ਲਈ ਦੋਸ਼ ਆਇਦ ਕੀਤੇ ਗਏ ਹਨ। ਵੈਸਟ ਲੰਡਨ ਸਟਰੀਟ ‘ਤੇ 24 ਨਵੰਬਰ ਨੂੰ ਕੁਝ ਲੋਕਾਂ ਦਰਮਿਆਨ ਹੋਈ ਝੜਪ ਵਿੱਚ ਸਿੱਖ ਨੌਜਵਾਨ ਦਾ ਚਾਕੂਆਂ ਦੇ ਵਾਰ ਨਾਲ ਕਤਲ ਕਰ ਦਿੱਤਾ ਗਿਆ ਸੀ। ਸ਼ੱਕ ਦੀ ਬਿਨਾਹ ‘ਤੇ ਲੰਘੇ ਦਿਨ ਗ੍ਰਿਫ਼ਤਾਰ ਕੀਤੇ ਗੱਭਰੂ ਦਾ ਅਜੇ ਨਾਂ ਨਸ਼ਰ ਨਹੀਂ ਕੀਤਾ ਗਿਆ ਹੈ। ਗੱਭਰੂ ਨੂੰ ਅੱਜ ਵਿੰਬਲਡਨ ਮੈਜਿਸਟਰੇਟੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਕਾਬਿਲੇਗੌਰ ਹੈ ਕਿ ਸਿੱਖ ਨੌਜਵਾਨ ਦੇ ਕਾਤਲਾਂ ਦਾ ਪਤਾ ਲਾਉਣ ਲਈ ਸਕਾਟਲੈਂਡ ਯਾਰਡ ਪੁਲੀਸ ਨੇ ਇਸ ਘਟਨਾ ਬਾਰੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹੋਣ ਦੀ ਸੂਰਤ ‘ਚ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਸੀ। -ਪੀਟੀਆਈ