ਅਮਰੀਕਾ ’ਚ ਗ਼ੈਰਕਾਨੂੰਨੀ ਦਾਖਲ ਹੋਣ ਦੇ ਦੋਸ਼ ਹੇਠ ਤਿੰਨ ਭਾਰਤੀ ਗ੍ਰਿਫ਼ਤਾਰ


ਵਾਸ਼ਿੰਗਟਨ, 4 ਦਸੰਬਰ

ਤਿੰਨ ਭਾਰਤੀ ਜਿਨ੍ਹਾਂ ਨੂੰ ਪਹਿਲਾਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਹੁਣ ਮੁੜ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੇ ਦੋਸ਼ ਹੇਠ ਯੂਐੱਸ ਵਰਜਿਨ ਆਈਲੈਂਡ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਮਰੀਕੀ ਅਟਾਰਨੀ ਨੇ ਦੱਸਿਆ ਕਿ ਕ੍ਰਿਸ਼ਨਾਬੇਨ ਪਟੇਲ (25), ਨਿਕੁੰਜਕੁਮਾਰ ਪਟੇਲ (27) ਤੇ ਅਸ਼ੋਕਕੁਮਾਰ ਪਟੇਲ (39) ਨੂੰ ਸੇਂਟ ਕ੍ਰੋਇਕਸ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ 24 ਨਵੰਬਰ ਨੂੰ ਫਲੋਰਿਡਾ ਲਈ ਇਕ ਉਡਾਣ ਲੈਣ ਦੀ ਤਿਆਰੀ ਕਰ ਰਹੇ ਸਨ। ਦੋਸ਼ੀ ਪਾਏ ਜਾਣ ‘ਤੇ ਇਨ੍ਹਾਂ ਨੂੰ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਡਿਪੋਰਟ ਕੀਤਾ ਜਾ ਸਕਦਾ ਹੈ। ਦੋ ਦਸੰਬਰ ਨੂੰ ਭਾਰਤੀ ਨਾਗਰਿਕਾਂ ਨੂੰ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਅਮਰੀਕੀ ਅਟਾਰਨੀ ਮੁਤਾਬਕ ਉਹ ਜਹਾਜ਼ ਵਿਚ ਬੈਠਣ ਦੀ ਤਿਆਰੀ ਕਰ ਰਹੇ ਸਨ ਤਾਂ ਸਿਸਮਟ ਚੈੱਕ ਵਿਚ ਇਨ੍ਹਾਂ ਦੇ ਲਾਇਸੈਂਸ ਗ਼ੈਰਕਾਨੂੰਨੀ ਪਾਏ ਗਏ। -ਪੀਟੀਆਈSource link