ਪਟਿਆਲਾ ਦੇ ਮੇਅਰ ਦੀ ਮੁਅੱਤਲੀ ਮਾਮਲੇ ’ਤੇ ਸੁਣਵਾਈ 16 ਤੱਕ ਟਲ਼ੀ

ਪਟਿਆਲਾ ਦੇ ਮੇਅਰ ਦੀ ਮੁਅੱਤਲੀ ਮਾਮਲੇ ’ਤੇ ਸੁਣਵਾਈ 16 ਤੱਕ ਟਲ਼ੀ


ਸਰਬਜੀਤ ਸਿੰਘ ਭੰਗੂ

ਪਟਿਆਲਾ, 6 ਦਸੰਬਰ

ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੇ ਮੁਅੱਤਲੀ ਮਾਮਲੇ ‘ਚ ਅੱਜ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦਸ ਦਿਨਾਂ ਦਾ ਹੋਰ ਸਮਾਂ ਮੰਗਿਆ ਹੈ ਜਿਸ ਕਰਕੇ ਇਸ ਮਾਮਲੇ ਦੀ ਸੁਣਵਾਈ ਹੁਣ 16 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 25 ਨਵੰਬਰ ਨੂੰ ਨਿਗਮ ਹਾਊਸ ਨੇ ਮੇਅਰ ਸੰਜੀਵ ਬਿੱਟੂ ਨੂੰ ਬਹੁਮੱਤ ਨਾ ਹਾਸਿਲ ਕਰਨ ਦੇ ਤਰਕ ਤਹਿਤ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਨਿਗਮ ਨੇ ਇਸ ਸਬੰਧੀ ਅੰਤਮ ਮੋਹਰ ਲਈ ਕੇਸ ਸਥਾਨਕ ਸਰਕਾਰਾਂ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਨੂੰ ਭੇਜ ਦਿੱਤਾ ਸੀ। ਹਾਲਾਂਕਿ ਮੇਅਰ ਦਾ ਤਰਕ ਸੀ ਕਿ ਇਸ ਸਬੰਧੀ ਭੇਜੀ ਗਈ ਕਾਰਵਾਈ ‘ਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਵੱਲੋਂ ਕਾਰਜਕਾਰੀ ਮੇਅਰ ਵਜੋਂ ਦਸਤਖ਼ਤ ਕਰਨ ਦੀ ਕਾਰਵਾਈ ਗੈਰਵਾਜਬ ਹੈ। ਮੇਅਰ ਦਾ ਤਰਕ ਸੀ ਕਿ ਯੋਗੀ ਨੂੰ ਦਸਤਖਤ ਕਰਨ ਦਾ ਅਧਿਕਾਰ ਨਹੀਂ ਹੈ।

ਇਸੇ ਮਾਮਲੇ ਨੂੰ ਮੇਅਰ ਨੇ ਪਿਛਲੇ ਦਿਨੀਂ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ। ਇਕ ਦਸੰਬਰ ਨੂੰ ਹੋਈ ਪਲੇਠੀ ਸੁਣਵਾਈ ਦੌਰਾਨ

ਤਰੀਕ 6 ਦਸੰਬਰ ‘ਤੇ ਪੈ ਗਈ ਸੀ। ਅੱਜ ਫੇਰ ਇਸ ਮਾਮਲੇ ‘ਤੇ ਸੁਣਵਾਈ ਦਸ ਦਿਨ ਹੋਰ ਅੱਗੇ ਪੈ ਗਈ। ਮੇਅਰ ਦਾ ਤਰਕ ਹੈ ਕਿ ਐਤਕੀਂ ਫੇਰ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਹੈ।



Source link