ਭਗਵੰਤ ਮਾਨ ਵੱਲੋਂ ਲਾਏ ਦੋੋਸ਼ਾਂ ਬਾਰੇ ਸਥਿਤੀ ਸਪਸ਼ਟ ਕਰੇ ਸਰਕਾਰ: ਬਿੱਟੂ

ਭਗਵੰਤ ਮਾਨ ਵੱਲੋਂ ਲਾਏ ਦੋੋਸ਼ਾਂ ਬਾਰੇ ਸਥਿਤੀ ਸਪਸ਼ਟ ਕਰੇ ਸਰਕਾਰ: ਬਿੱਟੂ


ਨਵੀਂ ਦਿੱਲੀ, 6 ਦਸੰਬਰ

ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਲੋਕ ਸਭਾ ਵਿੱਚ ਸਰਕਾਰ ਨੂੰ ਕਿਹਾ ਕਿ ਉਹ ‘ਆਪ’ ਦੇ ਇਕ ਸੰਸਦ ਮੈਂਬਰ (ਭਗਵੰਤ ਮਾਨ) ਵੱਲੋਂ ਭਾਜਪਾ ‘ਤੇ ਉਸ ਨੂੰ ਖਰੀਦਣ ਤੇ ਕੇਂਦਰ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਦੇ ਲਾੲੇ ਦੋਸ਼ਾਂ ਬਾਰੇ ਆਪਣੇ ਸਥਿਤੀ ਸਪਸ਼ਟ ਕਰੇ। ਬਿੱਟੂ ਨੇ ਕਿਹਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਮਾਨ ਨੂੰ ਇਹ ਬਿਆਨ ਸਦਨ ਦੇ ਬਾਹਰ ਨਹੀਂ ਬਲਕਿ ਅੰਦਰ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਲਈ ਅਜਿਹੀ ਗੱਲ ਸ਼ਰਮਸਾਰ ਕਰਨ ਵਾਲੀ ਹੈ ਤੇ ਕੇਂਦਰ ਸਰਕਾਰ ਨੂੰ ਮਾਨ ਦੇ ਇਨ੍ਹਾਂ ਦੋਸ਼ਾਂ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। -ਪੀਟੀਆਈ



Source link