ਭਾਰਤ-ਬੰਗਲਾਦੇਸ਼ ਰਿਸ਼ਤਿਆਂ ਦੀ ਮਜ਼ਬੂਤ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮਿਲ ਕੇ ਕੰਮ ਕਰਨ ਦਾ ਖਾਹਿਸ਼ਮੰਦ ਹਾਂ: ਮੋਦੀ


ਨਵੀਂ ਦਿੱਲੀ, 6 ਦਸੰਬਰ

ਭਾਰਤ ਵੱਲੋਂ 1971 ਵਿੱਚ ਬੰਗਲਾਦੇਸ਼ ਨੂੰ ਮਾਨਤਾ ਦੇਣ ਦੀ ਯਾਦ ਵਿੱਚ 6 ਦਸੰਬਰ ਨੂੰ ਮਨਾਏ ਜਾ ਰਹੇ ‘ਮੈਤਰੀ ਦਿਵਸ’ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਹੋਰ ਵਿਸਥਾਰ ਦੇਣ ਤੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਗੁਆਂਢੀ ਮੁਲਕ ਦੀ ਆਪਣੀ ਹਮਰੁਤਬਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮਿਲ ਕੇ ਕੰਮ ਜਾਰੀ ਰੱਖਣ ਦੇ ਖਾਹਿਸ਼ਮੰਦ ਹਨ। ਸ੍ਰੀ ਮੋਦੀ ਨੇ ਇਕ ਟਵੀਟ ਵਿੱਚ ਕਿਹਾ, ”ਅੱਜ ਭਾਰਤ ਤੇ ਬੰਗਲਾਦੇਸ਼ ਮੈਤਰੀ ਦਿਵਸ ਮਨਾ ਰਹੇ ਹਨ। ਅਸੀਂ ਆਪਣੇ 50 ਸਾਲਾਂ ਦੀ ਦੋਸਤੀ ਦੀ ਨੀਂਹ ਨੂੰ ਮਿਲ ਕੇ ਯਾਦ ਕਰਦੇ ਤੇ ਮਨਾਉਂਦੇ ਹਾਂ।” –ਪੀਟੀਆਈSource link