ਮੈਰਿਜ ਪੈਲੇਸ ਬਾਹਰ ਗੋਲੀਆਂ ਚੱਲੀਆਂ; ਚਾਰ ਜ਼ਖਮੀ


ਬੇਅੰਤ ਸਿੰਘ ਸੰਧੂ

ਪੱਟੀ, 6 ਦਸੰਬਰ

ਪਿੰਡ ਕੈਰੋਂ ਵਿਚ ਦੇਰ ਸ਼ਾਮ ਦੋ ਧਿਰਾਂ ਦਰਮਿਆਨ ਪੁਰਾਣੀ ਰੰਜਿਸ਼ ਨੂੰ ਲੈ ਕਿ ਗੋਲੀਆਂ ਚੱਲੀਆਂ ਜਿਸ ਕਾਰਨ ਦੋਵਾਂ ਧਿਰਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ। ਦੋਵੇਂ ਧਿਰਾਂ ਪਿੰਡ ਕੈਰੋਂ ਸਥਿਤ ਗਰੈਂਡ ਕੈਰੋਂ ਮੈਰਿਜ ਪੈਲੇਸ ਅੰਦਰ ਭਿੱਖੀਵਿੰਡ ਤੋਂ ਆੜ੍ਹਤੀ ਕੁਲਦੀਪ ਸਿੰਘ ਦੀ ਲੜਕੀ ਦੇ ਵਿਆਹ ਸਮਾਗਮ ਵਿੱਚ ਆਏ ਸਨ ਪਰ ਵਾਪਸੀ ਮੌਕੇ ਮੈਰਿਜ ਪੈਲੇਸ ਦੇ ਬਾਹਰ ਦੋਵਾਂ ਧਿਰਾਂ ਦਰਮਿਆਨ ਹੋਈ ਤਕਰਾਰ ਤੋਂ ਬਾਅਦ ਗੋਲੀਆਂ ਚੱਲ ਗਈਆਂ। ਇਸ ਦੌਰਾਨ ਜ਼ਖ਼ਮੀ ਹੋਏ ਕ੍ਰਿਸ਼ਨ ਕੁਮਾਰ ਤੇ ਰਾਜਨ ਬਜਾਜ ਅਤੇ ਰਾਜਾ ਵਾਸੀ ਭਿੱਖਵਿੰਡ ਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਜਦਕਿ ਵਿਸ਼ਾਲ ਕੁਮਾਰ ਨੂੰ ਸਿਵਲ ਹਸਪਤਾਲ ਪੱਟੀ ਭਰਤੀ ਕੀਤਾ ਗਿਆ। ਦੱਸਣਯੋਗ ਹੈ ਕਿ ਦੋਵਾਂ ਧਿਰਾਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਾਂਗਰਸੀ ਧਿਰਾਂ ਨਾਲ ਸਬੰਧਤ ਹਨ।Source link